ਨਿੰਬੂ ਲਗਾ ਸਕਦਾ ਹੈ ਤੁਹਾਡੀ ਖ਼ੂਬਸੂਰਤੀ ਨੂੰ ਚਾਰ ਚੰਨ

ਨਿੰਬੂ ਨੂੰ ਸਿਹਤ ਲਈ ਤਾਂ ਹਮੇਸ਼ਾ ਤੋਂ ਹੀ ਫ਼ਾਇਦੇਮੰਦ ਮੰਨਿਆ ਜਾਂਦਾ ਰਿਹਾ ਹੈ, ਪਰ ਸੁੰਦਰਤਾ ਨੂੰ ਨਿਖਾਰਨ ‘ਚ ਵੀ ਹੁਣ ਇਸ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾਣ ਲੱਗੀ ਹੈ। ਇਸ ਦੇ ਮਲਟੀਪਰਪਜ਼ ਫ਼ਾਇਦਿਆਂ ਨੂੰ ਦੇਖਦੇ ਹੋਏ ਬਿਊਟੀਸ਼ਨਜ਼ ਨੇ ਇਸ ਨੂੰ ਲੈਮਨ ਥੈਰੇਪੀ ਦਾ ਨਾਂ ਦਿੱਤਾ ਹੈ। ਆਓ ਜਾਣਦੇ ਹਾਂ ਲੈਮੇਨ ਥੈਰੇਪੀ ਦੇ ਫ਼ਾਇਦਿਆਂ ਬਾਰੇ।
ਡੈੱਡ ਸਕਿਨ ਅਤੇ ਦਾਗ਼-ਧੱਬੇ ਹਟਾਉਣ ‘ਚ ਫ਼ਾਇਦੇਮੰਦ: ਨਿੰਬੂ ‘ਚ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਤੁਹਾਡੀ ਸਕਿਨ ਨੂੰ ਨੈਚੂਰਲੀ ਬਲੀਚ ਕਰਦੇ ਹਨ। ਇਸ ‘ਚ ਕਾਫ਼ੀ ਮਾਤਰਾ ‘ਚ ਸਿਟਰਸ ਹੁੰਦਾ ਹੈ ਜੋ ਸਕਿਨ ਨੂੰ ਪੋਸ਼ਣ ਤੱਤ ਦਿੰਦਾ ਹੈ। ਇਸ ਦਾ ਰਸ ਹੀ ਨਹੀਂ, ਛਿਲਕੇ ਵੀ ਕਾਫ਼ੀ ਉਪਯੋਗੀ ਹੁੰਦੇ ਹਨ। ਨਿੰਬੂ ਦੇ ਛਿਲਕੇ ਡੈੱਡ ਸਕਿਨ, ਦਾਗ਼-ਧੱਬਿਆਂ ਤੋਂ ਲੈ ਕੇ ਬਲੈਕ ਹੈੱਡਜ਼ ਤਕ ਨੂੰ ਕਲੀਨ ਕਰਦੇ ਹਨ। ਜੇ ਸਕਿਨ ‘ਚ ਓਪਨ ਪੋਰਸ ਦੀ ਪ੍ਰੌਬਲਮ ਹੈ ਤਾਂ ਨਿੰਬੂ ਦਾ ਰਸ ਲਾਓ।
ਚਮੜੀ ਨੂੰ ਬਣਾਉਂਦੈ ਗੋਰਾ: ਚਮੜੀ ਨੂੰ ਗੋਰਾ ਬਣਾਉਣ ‘ਚ ਵੀ ਨਿੰਬੂ ਬੇਹੱਦ ਕੰਮ ਆਉਂਦਾ ਹੈ। ਇਸ ਲਈ ਅੰਡੇ ਦੇ ਸਫ਼ੈਦ ਹਿੱਸੇ ‘ਚ ਨਿੰਬੂ ਦੇ ਰਸ ਦੀਆਂ ਕੁੱਝ ਬੂੰਦਾਂ ਮਿਲਾਓ। ਇਸ ਨੂੰ ਚਿਹਰੇ ‘ਤੇ ਲਾਓ ਅਤੇ ਸੁੱਕਣ ਦਿਓ। ਫ਼ਿਰ ਇਸ ਨੂੰ ਪੀਲ ਕਰ ਕੇ ਚਿਹਰੇ ਤੋਂ ਉਤਾਰੋ ਅਤੇ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ। ਫ਼ੇਸ ਸ਼ਾਈਨ ਕਰਨ ਲੱਗੇਗਾ।

ਨਿੰਬੂ ਨਾਲ ਨਜ਼ਰ ਆਓ ਜਵਾਨ: ਉਮਰ ਵਧਣ ਦੇ ਨਾਲ-ਨਾਲ ਚਮੜੀ ‘ਤੇ ਇਸ ਦੇ ਨਿਸ਼ਾਨ ਦਿਖਾਈ ਦੇਣ ਲੱਗਦੇ ਹਨ। ਨਿੰਬੂ ਇੱਕ ਚੰਗਾ ਐਂਟੀਔਕਸੀਡੈਂਟ ਵੀ ਹੈ ਜੋ ਚਮੜੀ ਦੀਆਂ ਝੁਰੜੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ। ਬਾਦਾਮ ਤੇਲ ਦੇ ਨਾਲ ਨਿੰਬੂ ਦੇ ਰਸ ਨੂੰ ਮਿਲਾ ਕੇ ਫ਼ੇਸ ‘ਤੇ 20 ਮਿੰਟ ਤਕ ਰੱਖੋ। ਤੁਸੀਂ ਚਾਹੋ ਤਾਂ ਨਿੰਬੂ ਦੇ ਰਸ ਅਤੇ ਸੇਬ ਦੇ ਸਿਰਕੇ ਨੂੰ ਬਰਾਬਰ ਮਾਤਰਾ ‘ਚ ਮਿਲਾ ਕੇ ਵੀ ਚਿਹਰੇ ‘ਤੇ ਲਗਾ ਸਕਦੇ ਹੋ।
ਸੂਰਜਵੰਸ਼ੀ