ਖੋਜ ‘ਚ ਇਹ ਦਾਅਵਾ ਕੀਤਾ ਗਿਆ ਹੈ ਕਿ ਜੰਕ ਫ਼ੂਡ ਖਾਣ ਨਾਲ ਯਾਦਦਾਸ਼ਤ ਕਮਜ਼ੋਰ ਹੋ ਸਕਦੀ ਹੈ। ਖੋਜ ਮੁਤਾਬਕ ਰੋਜ਼ਾਨਾ ਫ਼ਾਸਟ ਫ਼ੂਡ ਦੇ ਸੇਵਨ ਨਾਲ ਦਿਮਾਗ਼ ਦੀ ਕਾਰਜ ਸਮਰਥਾ ‘ਤੇ ਅਸਰ ਪੈ ਸਕਦਾ ਹੈ। ਆਸਟਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਨਿਕੋਲਸ ਚੇਰੂਬਿਨ ਦਾ ਕਹਿਣਾ ਹੈ ਕਿ ਅਧਿਐਨ ‘ਚ ਇਸ ਦੇ ਠੋਸ ਸਬੂਤ ਮਿਲੇ ਹਨ ਕਿ ਫ਼ਾਸਟ ਫ਼ੂਡ ਖਾਣ ਵਾਲੇ ਅਤੇ ਕਸਰਤ ਨਾ ਕਰਨ ਵਾਲੇ ਲੋਕਾਂ ‘ਚ ਟਾਈਪ-2 ਸ਼ੂਗਰ ਅਤੇ ਦਿਮਾਗ਼ ਦੀ ਕਾਰਜ ਸਮਰਥਾ ‘ਚ ਗਿਰਾਵਟ ਨਾਲ ਆਮ ਤੌਰ ‘ਤੇ ਡਿਮੈਂਸ਼ੀਆ ਅਤੇ ਦਿਮਾਗ਼ ਦੇ ਸੁੰਗੜਨ ਦਾ ਖ਼ਤਰਾ ਹੋ ਸਕਦਾ ਹੈ।
ਟਾਈਪ-2 ਡਾਇਬਟੀਜ਼ ਅਤੇ ਦਿਮਾਗ਼ ਦੀ ਕਾਰਜ ਸਮਰੱਥਾ ‘ਚ ਗਿਰਾਵਟ ਦਰਮਿਆਨ ਸਬੰਧ ਪਹਿਲਾਂ ਤੋਂ ਹੀ ਸਥਾਪਿਤ ਹੋ ਚੁੱਕਾ ਹੈ, ਪਰ ਸਾਡੇ ਅਧਿਐਨ ਤੋਂ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਦਿਮਾਗ਼ ਦੀ ਕਾਰਜ ਸਮਰਥਾ ‘ਚ ਗਿਰਾਵਟ ਅਤੇ ਉਸ ਜੀਵਨਸ਼ੈਲੀ ਦਰਮਿਆਨ ਸਪੱਸ਼ਟ ਜੋੜ ਹੈ ਜਿਸ ਨਾਲ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ। ਅੱਧਖੜ ਅਵਸਥਾ ‘ਚ ਪਹੁੰਚਣ ਤੋਂ ਬਾਅਦ ਇਸ ਤਰ੍ਹਾਂ ਦੇ ਖਾਣ-ਪੀਣ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕਿਆ ਨਹੀਂ ਜਾ ਸਕਦਾ। ਇਸ ਲਈ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਬਚਪਨ ਤੋਂ ਹੀ ਪੌਸ਼ਟਿਕ ਖ਼ੁਰਾਕ ਦਾ ਸੇਵਨ ਕਰੋ।
ਕੰਬੋਜ