ਇਸ ਤਰ੍ਹਾਂ ਬਣਾਓ ਕ੍ਰੀਮ ਰੋਲ

ਸੈਨਕਸ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ ਅਤੇ ਇਸ ਹਫ਼ਤੇ ਅਸੀਂ ਤੁਹਾਨੂੰ ਕ੍ਰੀਮ ਰੋਲ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਬਣਾਉਣਾ ਕਾਫ਼ੀ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ …
ਸਮੱਗਰੀ
ਮੈਦਾ – 260 ਗ੍ਰਾਮ
ਨਮਕ – ਕੁਆਰਟਰ ਛੋਟਾ ਚਮਚ
ਵਿਨੇਗਰ – ਕੁਆਰਟਰ ਛੋਟਾ ਚਮਚ
ਮੱਖਣ – 60 ਗ੍ਰਾਮ
ਪਾਣੀ – 120 ਮਿਲੀਲੀਟਰ
ਮੱਖਣ – 280 ਗ੍ਰਾਮ

ਵ੍ਹਿਪਡ ਕ੍ਰੀਮ ਪਾਊਡਰ – 150 ਗ੍ਰਾਮ
ਦੁੱਧ – 300 ਮਿਲੀਲੀਟਰ
ਮੱਖਣ – 280 ਗ੍ਰਾਮ
ਚੈਰੀ
ਬਣਾਉਣ ਦੀ ਵਿਧੀ
ਇੱਕ ਬੌਲ ਵਿੱਚ 260 ਗ੍ਰਾਮ ਮੈਦਾ, ਕੁਆਰਟਰ ਛੋਟਾ ਚਮਚ ਨਮਕ, ਕੁਆਰਟਰ ਛੋਟਾ ਚਮਚ ਵਿਨੇਗਰ, 60 ਗ੍ਰਾਮ ਮੱਖਣ ਅਤੇ 120 ਮਿਲੀਲੀਟਰ ਪਾਣੀ ਪਾ ਕੇ ਚੰਗੀ ਤਰ੍ਹਾਂ ਗੁੰਨ੍ਹ ਲਓ ਅਤੇ ਫ਼ਿਰ ਉਸ ਨੂੰ 20 ਮਿੰਟ ਲਈ ਫ਼੍ਰੀਜ਼ ਕਰੋ। ਸਾਫ਼ ਪਲਾਸਟਿਕ ਪੇਪਰ ‘ਤੇ 280 ਗ੍ਰਾਮ ਬਟਰ ਰੱਖੋ ਅਤੇ ਵੇਲਣੇ ਦੀ ਮਦਦ ਨਾਲ ਵੇਲ ਲਓ ਅਤੇ ਉਸ ਨੂੰ ਵੀ 20 ਮਿੰਟ ਲਈ ਫ਼੍ਰੀਜ਼ ਕਰ ਦਿਓ।
ਹੁਣ ਆਟਾ ਲੈ ਕੇ ਉਸ ਨੂੰ ਅੱਧਾ ਇੰਚ ਮੋਟਾ ਵੇਲ ਲਓ। ਫ਼ਿਰ ਉਸ ਵਿਚਾਲੇ ਮੱਖਣ ਰੱਖੋ ਅਤੇ ਇਸ ਨੂੰ ਚਾਰੇ ਪਾਸੇ ਤੋਂ ਫ਼ੋਲਡ ਕਰੋ ਕਿ ਮੱਖਣ ਪੂਰੀ ਤਰ੍ਹਾਂ ਢੱਕ ਜਾਵੇ। ਇਸ ਨੂੰ ਵੀ 20 ਮਿੰਟ ਲਈ ਫ਼੍ਰੀਜ਼ ਕਰੋ। ਫ਼ਿਰ ਇਸ ਨੂੰ ਫ਼੍ਰੀਜ਼ਰ ਵਿੱਚੋਂ ਕੱਢ ਕੇ ਮੁੜ ਵੇਲੋ। ਇਸ ਪ੍ਰਕਿਰਿਆ ਨੂੰ ਤਿੰਨ ਵਾਰ ਦੁਹਰਾਓ।
ਇੱਕ ਬੌਲ ਵਿੱਚ 150 ਗ੍ਰਾਮ ਵ੍ਹਿਪਡ ਕ੍ਰੀਮ ਪਾਊਡਰ ਅਤੇ 300 ਮਿਲੀਲੀਟਰ ਪਾਣੀ ਪਾ ਕੇ ਮਿਲਾਓ ਅਤੇ ਸੰਘਣਾ ਪੇਸਟ ਤਿਆਰ ਕਰੋ। ਇੱਕ ਸਾਫ਼ ਅਤੇ ਸਖ਼ਤ ਕਾਗ਼ਜ਼ ਦਾ ਟੁਕੜਾ ਲਓ ਅਤੇ ਉਸ ਦਾ ਕੋਨ ਬਣਾ ਲਓ। ਹੁਣ ਇਸ ਕੋਨ ਨੂੰ ਐਲੂਮੀਨੀਅਮ ਫ਼ੌਇਲ ਨਾਲ ਕਵਰ ਕਰੋ।
ਤਿਆਰ ਕੀਤੇ ਆਟੇ ਨੂੰ ਲੰਬਾਈ ਵਿੱਚ ਬਰਾਬਰ ਹਿੱਸਿਆਂ ਵਿੱਚ ਕੱਟ ਲਓ। ਉਸ ਤੋਂ ਬਾਅਦ ਐਲੂਮੀਨੀਅਮ ਕੋਨ ‘ਤੇ ਇਸ ਨੂੰ ਹੇਠਾਂ ਤੋਂ ਉੱਪਰ ਵਾਲੇ ਪਾਸੇ ਤਕ ਲਪੇਟੋ। ਫ਼ਿਰ ਇਸ ਨੂੰ ਬੇਕਿੰਗ ਟ੍ਰੇਅ ‘ਤੇ ਰੱਖੋ ਅਤੇ ਬਰੱਸ਼ ਦੀ ਮਦਦ ਨਾਲ ਮੱਖਣ ਲਗਾਓ।
ਅਵਨ ਨੂੰ 440 ਡਿਗਰੀ ਫ਼ੈਰਨਹਾਈਟ/230 ਡਿਗਰੀ ਸੈਂਟੀਗ੍ਰੇਡ ‘ਤੇ ਪ੍ਰੀਹੀਟ ਕਰੋ ਅਤੇ ਬੇਕਿੰਗ ਟ੍ਰੇਅ ਨੂੰ ਇਸ ਵਿੱਚ 20 ਮਿੰਟ ਲਈ ਬੇਕ ਕਰੋ। ਫ਼ਿਰ ਇਸ ਨੂੰ ਪੂਰੀ ਤਰ੍ਹਾਂ ਠੰਡਾ ਹੋਣ ਦਿਓ। ਉਸ ਤੋਂ ਬਾਅਦ ਸਾਵਧਾਨੀ ਨਾਲ ਕੋਨ ਤੋਂ ਐਲੂਮੀਨੀਅਮ ਫ਼ੌਇਲ ਹਟਾ ਦਿਓ। ਹੁਣ ਕੋਨ ਨੂੰ ਤਿਆਰ ਕੀਤੀ ਗਈ ਕ੍ਰੀਮ ਨਾਲ ਭਰੋ ਅਤੇ ਚੈਰੀ ਨਾਲ ਗਾਰਨਿਸ਼ ਕਰੋ। ਤੁਹਾਡੇ ਕ੍ਰੀਮ ਰੋਲ ਤਿਆਰ ਹਨ। ਇਨ੍ਹਾਂ ਨੂੰ ਸਰਵ ਕਰੋ।