ਚੰਡੀਗੜ੍ਹ : ਅਧਿਆਪਕਾਂ ਦੇ ਤਬਾਦਲੇ ਨੂੰ ਲੈ ਕੇ ਸਾਬਕਾ ਸਿੱਖਿਆ ਮੰਤਰੀ ਓ. ਪੀ. ਸੋਨੀ ਅਤੇ ਨਵੇਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਉਲਝ ਗਏ ਹਨ। ਵਿਭਾਗ ਬਦਲੇ ਜਾਣ ਤੋਂ ਕੁਝ ਸਮਾਂ ਪਹਿਲਾਂ ਹੀ ਸੋਨੀ ਨੇ ਕਰੀਬ 300 ਅਧਿਆਪਕਾਂ ਦੇ ਤਬਾਦਲੇ ਦੀ ਸਿਫਾਰਿਸ਼ ਕੀਤੀ ਸੀ। ਇਨ੍ਹਾਂ ਤਬਾਦਲਿਆਂ ਦੀ ਸੂਚੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਸਿੰਗਲਾ ਨੇ ਇਨ੍ਹਾਂ ਤਬਾਦਲਿਆਂ ਦੀਆਂ ਸਿਫਾਰਸ਼ਾਂ ਨੂੰ ਸਰਕਾਰ ਦੀ ਨੀਤੀ ਦੇ ਉਲਟ ਦੱਸਦੇ ਹੋਏ ਇਨ੍ਹਾਂ ਦਾ ਵਿਰੋਧ ਕੀਤਾ ਹੈ ਅਤੇ ਮਾਮਲਾ ਮੁੱੱਖ ਮੰਤਰੀ ਨੂੰ ਭੇਜਿਆ ਹੈ। ਸੋਨੀ ਨੇ 6 ਜੂਨ ਨੂੰ ਤਬਾਦਲਿਆਂ ਦੀ ਲਿਸਟ ਭੇਜੀ ਸੀ।
ਵਿਭਾਗ ਨੇ ਨਵੇਂ ਸਿੱਖਿਆ ਮੰਤਰੀ ਨੂੰ ਮਨਜ਼ੂਰੀ ਲੈਣ ਲਈ ਫਾਈਲ ਉਨ੍ਹਾਂ ਦੇ ਦਫਤਰ ਭੇਜ ਦਿੱਤੀ ਅਜੇ ਤੱਕ ਇਨ੍ਹਾਂ ਨਿਰਦੇਸ਼ਾਂ ‘ਤੇ ਕੋਈ ਫੈਸਲਾ ਨਹੀਂ ਹੋ ਸਕਿਆ ਹੈ। ਸੋਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲਿਸਟ 4 ਜੂਨ ਨੂੰ ਭੇਜੀ ਸੀ, ਜਦੋਂ ਕਿ ਡਾਇਰੀ ਨੰਬਰ 6 ਜੂਨ ਨੂੰ ਲਾਇਆ ਗਿਆ ਸੀ। 6 ਜੂਨ ਨੂੰ ਉਨ੍ਹਾਂ ਨੇ ਆਨਲਾਈਨ ਟਰਾਂਸਫਰ ਪਾਲਿਸੀ ਦੀ ਨੋਟੀਫਿਕੇਸ਼ਨ ਲਈ ਫਾਈਲ ਪਾਸ ਕੀਤੀ ਸੀ। ਇਸ ਲਈ ਇਨ੍ਹਾਂ ਨਿਰਦੇਸ਼ਾਂ ‘ਤੇ ਸਵਾਲ ਨਹੀਂ ਚੁੱਕਿਆ ਜਾ ਸਕਦਾ। ਹੁਣ ਸਿੰਗਲਾ ਦੇਣ ਕਿ ਉਨ੍ਹਾਂ ਨੇ ਲਾਗੂ ਕਰਨਾ ਹੈ ਜਾਂ ਨਹੀਂ।