ਲਖਨਊ—ਸੰਸਕ੍ਰਿਤ ਭਾਸ਼ਾ ਦੇ ਵਿਕਾਸ ਲਈ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਅਨੋਖੀ ਪਹਿਲ ਕੀਤੀ ਹੈ। ਸੂਬਾ ਸਰਕਾਰ ਨੇ ਸੂਚਨਾ ਵਿਭਾਗ ਹਿੰਦੀ, ਅੰਗਰੇਜੀ ਤੋਂ ਇਲਾਵਾ ਹੁਣ ਸੰਸਕ੍ਰਿਤ ਭਾਸ਼ਾ ‘ਚ ਵੀ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੇ ਭਾਸ਼ਣ ਅਤੇ ਜ਼ਰੂਰੀ ਸੰਦੇਸ਼ ਮੀਡੀਆ ਲਈ ਜਾਰੀ ਕਰੇਗਾ। ਇਸ ਆਦੇਸ਼ ‘ਤੇ ਮੁੱਖ ਮੰਤਰੀ ਦਫਤਰ ਅਤੇ ਸੂਚਨਾ ਵਿਭਾਗ ਨੇ ਸੰਸਕ੍ਰਿਤ ਭਾਸ਼ਾ ਦੀ ਪ੍ਰੈੱਸ ਰਿਲੀਜ਼ ਜਾਰੀ ਕਰਨ ਲਈ ਕਵਾਇਦ ਸ਼ੁਰੂ ਕਰ ਦਿੱਤੀ ਹੈ। ਪਿਛਲੇ ਦਿਨੀ ਨੀਤੀ ਆਯੋਗ ‘ਚ ਦਿੱਤੇ ਗਏ ਮੁੱਖ ਮੰਤਰੀ ਦਾ ਭਾਸ਼ਣ ਸੰਸਕ੍ਰਿਤ ‘ਚ ਅਨੁਵਾਦ ਕਰ ਕੇ ਸੋਮਵਾਰ ਨੂੰ ਇੱਕ ਨਮੂਨਾ ਜਾਰੀ ਕਰਦੇ ਹੋਏ ਮੀਡੀਆ ਨੂੰ ਭੇਜਿਆ ਗਿਆ।
ਸੂਚਨਾ ਵਿਭਾਗ ਦੇ ਡਾਇਰੈਕਟਰ ਸ਼ਿਸ਼ਰ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਨੇ ਆਦੇਸ਼ ਦਿੱਤੇ ਹਨ ਕਿ ਭਾਸ਼ਣ ਅਤੇ ਜ਼ਰੂਰੀ ਸੰਦੇਸ਼ ਹਿੰਦੀ, ਅੰਗਰੇਜੀ ਤੋਂ ਇਲਾਵਾ ਸੰਸਕ੍ਰਿਤੀ ‘ਚ ਵੀ ਤਿਆਰ ਕੀਤੇ ਜਾਣ। ਇਸ ਲਈ ਸੰਸਕ੍ਰਿਤ ਭਾਸ਼ਾ ਦੇ ਮਾਹਿਰ ਰੱਖੇ ਜਾਣ।
ਉੱਤਰ ਪ੍ਰਦੇਸ਼ ਸੰਸਕ੍ਰਿਤ ਸੰਸਥਾ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਮੁੱਖ ਮੰਤਰੀ ਨੇ ਮੁੱਖ ਭਾਸ਼ਣਾਂ ਅਤੇ ਜ਼ਰੂਰੀ ਸੰਦੇਸ਼ਾਂ ਨੂੰ ਸੰਸਕ੍ਰਿਤੀ ‘ਚ ਅਨੁਵਾਦ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ, ਹਾਲਾਕਿ ਅਧਿਕਾਰੀਆਂ ਨੇ ਇਹ ਸਪੱਸ਼ਟ ਕੀਤਾ ਹੈ ਕਿ ਸੰਸਕ੍ਰਿਤ ‘ਚ ਭਾਸ਼ਣ ਅਤੇ ਸੰਦੇਸ਼ ਜਾਰੀ ਕਰਨ ਦਾ ਅਰਥ ਇਹ ਨਹੀਂ ਹੈ ਕਿ ਹਿੰਦੀ ਅਤੇ ਅੰਗਰੇਜੀ ‘ਚ ਵਿਗਿਆਪਨ ਜਾਰੀ ਨਹੀਂ ਕੀਤੇ ਜਾਣਗੇ। ਨੀਤੀ ਆਯੋਗ ਦੀ ਬੈਠਕ ‘ਚ ਮੁੱਖ ਮੰਤਰੀ ਦੇ ਭਾਸ਼ਣ ਦਾ ਪੈੱਸ ਨੋਟ ਸੰਸਕ੍ਰਿਤ ‘ਚ ਵੀ ਜਾਰੀ ਕੀਤਾ ਗਿਆ ਹੈ।