ਪਟਨਾ— ਬਿਹਾਰ ਦੇ ਮੁਜ਼ੱਫਰਪੁਰ ‘ਚ ਸੈਂਕੜੇ ਬੱਚੇ ਐਕਿਊਟ ਇੰਸੇਫੇਲਾਈਟਿਸ ਸਿੰਡਰੋਮ (ਏ.ਈ.ਐੱਸ.) ਯਾਨੀ ਚਮਕੀ ਬੁਖਾਰ ਦੀ ਲਪੇਟ ‘ਚ ਹਨ। ਮੁਜ਼ੱਫਰਪੁਰ ‘ਚ ਇਸ ਬੁਖਾਰ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 108 ਹੋ ਗਈ ਹੈ, ਉੱਥੇ ਹੀ ਹਸਪਤਾਲਾਂ ‘ਚ ਭਰਤੀ ਬੱਚਿਆਂ ਦੀ ਗਿਣੀ ਵਧ ਕੇ 414 ਹੋ ਗਈ ਹੈ। ਚਮਕੀ ਬੁਖਾਰ ਨਾਲ ਪੀੜਤ ਜ਼ਿਆਦਾਤਰ ਮਰੀਜ਼ ਮੁਜ਼ੱਫਰਪੁਰ ਦੇ ਸਰਕਾਰੀ ਸ਼੍ਰੀਕ੍ਰਿਸ਼ਨਾ ਮੈਡੀਕਲ ਕਾਲਜ ਐਂਡ ਹਸਪਤਾਲ (ਐੱਮ.ਕੇ.ਐੱਮ.ਸੀ.ਐੱਚ.) ਅਤੇ ਕੇਜਰੀਵਾਲ ਹਸਪਤਾਲ ‘ਚ ਦਾਖਲ ਹਨ। ਹੁਣ ਤੱਕ ਐੱਮ.ਕੇ.ਐੱਮ.ਸੀ.ਐੱਚ. ਹਸਪਤਾਲ ‘ਚ 89 ਅਤੇ ਕੇਜਰੀਵਾਲ ਹਸਪਤਾਲ ‘ਚ 19 ਬੱਚਿਆਂ ਦੀ ਮੌਤ ਹੋ ਗਈ ਹੈ। ਉੱਥੇ ਹੀ ਚਮਕੀ ਬੁਖਾਰ ‘ਤੇ ਹੋ ਰਹੇ ਸਿਆਸੀ ਬਵਾਲ ਦਰਮਿਆਨ ਮੁੱਖ ਮੰਤਰੀ ਨਿਤੀਸ਼ ਕੁਮਾਰ ਅੱਜ ਯਾਨੀ ਮੰਗਲਵਾਰ ਨੂੰ ਮੁਜ਼ੱਫਰਪੁਰ ਦੇ ਐੱਮ.ਕੇ.ਐੱਮ.ਸੀ.ਐੱਚ. ਹਸਪਤਾਲ ਪਹੁੰਚੇ। ਮੁਜ਼ੱਫਰਪੁਰ ‘ਚ ਸਥਾਨਕ ਲੋਕਾਂ ਨੇ ਮੁੱਖ ਮੰਤਰੀ ਦਾ ਵਿਰੋਧ ਕਰਦੇ ਹੋਏ ਨਿਤੀਸ਼ ਕੁਮਾਰ ਵਾਪਸ ਜਾਓ ਦੇ ਨਾਅਰੇ ਲਗਾਏ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਅਤੇ ਬਿਹਾਰ ਦੇ ਸਿਹਤ ਮੰਤਰੀ ਮੰਗਲ ਪਾਂਡੇ ਵਿਰੁੱਧ ਬੀਮਾਰੀ ਤੋਂ ਪਹਿਲਾਂ ਐਕਸ਼ਨ ਨਹੀਂ ਲੈਣ ਦੇ ਦੋਸ਼ ‘ਚ ਕੇਸ ਦਰਜ ਹੋਇਆ ਹੈ। ਬੱਚਿਆਂ ਦੀ ਮੌਤ ‘ਤੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਕੇਂਦਰ ਅਤੇ ਰਾਜ ਸਰਕਾਰ ਨੂੰ ਨੋਟਿਸ ਭੇਜਿਆ ਹੈ।
ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੰਗੀ ਰਿਪੋਰਟ
ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੁਜ਼ੱਫਰਪੁਰ ਜ਼ਿਲੇ ‘ਚ ਚਮਕੀ ਬੁਖਾਰ ਕਾਰਨ ਬੱਚਿਆਂ ਦੀ ਮੌਤ ਦੀ ਵਧਦੀ ਗਿਣਤੀ ‘ਤੇ ਸੋਮਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਅਤੇ ਬਿਹਾਰ ਸਰਕਾਰ ਤੋਂ ਰਿਪੋਰਟ ਦਾਖਲ ਕਰਨ ਲਈ ਇਕ ਨੋਟਿਸ ਜਾਰੀ ਕੀਤਾ ਹੈ। ਮਨੁੱਖੀ ਅਧਿਕਾਰ ਕਮਿਸ਼ਨ ਨੇ ਕਿਹਾ ਕਿ ਸੋਮਵਾਰ ਨੂੰ ਬਿਹਾਰ ‘ਚ ਚਮਕੀ ਬੁਖਾਰ ਨਾਲ ਮਰਨ ਵਾਲੇ ਬੱਚਿਆਂ ਦੀ ਗਿਣਤੀ ਵਧ ਕੇ 100 ਤੋਂ ਵਧ ਹੋ ਗਈ ਹੈ ਅਤੇ ਰਾਜ ਦੇ ਹੋਰ ਜ਼ਿਲੇ ਵੀ ਇਸ ਤੋਂ ਪ੍ਰਭਾਵਿਤ ਹਨ।
ਨਿਤੀਸ਼ ਨੇ ਕੀਤੀ ਉੱਚ ਪੱਧਰੀ ਬੈਠਕ
ਬਿਹਾਰ ‘ਚ ਮਹਾਮਾਰੀ ਦੀ ਤਰ੍ਹਾਂ ਫੈਲ ਰਹੇ ਚਮਕੀ ਬੁਖਾਰ ਨੂੰ ਲੈ ਕੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੋਮਵਾਰ ਨੂੰ ਉੱਚ ਪੱਧਰੀ ਬੈਠਕ ਕੀਤੀ। ਜਿਸ ਤੋਂ ਬਾਅਦ ਮੁੱਖ ਸਕੱਤਰ ਦੀਪਕ ਕੁਮਾਰ ਨੇ ਦੱਸਿਆ, ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਨ੍ਹਾਂ ਦੀ ਟੀਮ ਹਰ ਘਰ ਜਾਵੇਗੀ, ਜਿਸ ਘਰ ਇਸ ਬੀਮਾਰੀ ਨਾਲ ਬੱਚਿਆਂ ਦੀ ਮੌਤ ਹੋਈ ਹੈ, ਟੀਮ ਬੀਮਾਰੀ ਦੇ ਬੈਕ ਗਰਾਊਂਡ ਨੂੰ ਜਾਣਨ ਦੀ ਕੋਸ਼ਿਸ਼ ਕਰੇਗੀ, ਕਿਉਂਕਿ ਸਰਕਾਰ ਹੁਣ ਤੱਕ ਇਹ ਪਤਾ ਨਹੀਂ ਕਰ ਸਕੀ ਹੈ ਕਿ ਆਖਰ ਇਸ ਬੀਮਾਰੀ ਦਾ ਕਾਰਨ ਕੀ ਹੈ। ਕਈ ਮਾਹਰ ਇਸ ਦਾ ਕਾਰਨ ਲੀਚੀ ਵਾਇਰਸ ਦੱਸ ਰਹੇ ਹਨ ਪਰ ਕਈ ਅਜਿਹੇ ਪੀੜਤ ਵੀ ਹਨ, ਜਿਨ੍ਹਾਂ ਨੇ ਲੀਚੀ ਨਹੀਂ ਖਾਧੀ।
‘ਚ ਹੋਈ ਸੀ 379 ਬੱਚਿਆਂ ਦੀ ਮੌਤ
ਨਿਤੀਸ਼ ਕੁਮਾਰ ਦੀ ਬੈਠਕ ‘ਚ ਫੈਸਲਾ ਕੀਤਾ ਗਿਆ ਕਿ ਚਮਕੀ ਨਾਲ ਪ੍ਰਭਾਵਿਤ ਬੱਚਿਆਂ ਨੂੰ ਮੁਫ਼ਤ ਐਂਬੂਲੈਂਸ ਮੁਹੱਈਆ ਕਰਵਾਈ ਜਾਵੇਗੀ ਅਤੇ ਪੂਰੇ ਇਲਾਜ ਦਾ ਖਰਚ ਸਰਕਾਰ ਚੁਕੇਗੀ। ਉੱਥੇ ਹੀ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੇ ਪਰਿਵਾਰ ਨੂੰ 4 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। ਸਿਹਤ ਵਿਭਾਗ ਦੇ ਪ੍ਰਧਾਨ ਸਕੱਤਰ ਸੰਜੇ ਕੁਮਾਰ ਨੇ ਕਿਹਾ ਕਿ ਚਮਕੀ ਬੁਖਾਰ ਨਾਲ ਬਿਹਾਰ ਦੇ ਕੁੱਲ 12 ਜ਼ਿਲਿਆਂ ਦੇ 222 ਬਲਾਕ ਪ੍ਰਭਾਵਿਤ ਹਨ ਪਰ ਇਨ੍ਹਾਂ ‘ਚੋਂ 75 ਫੀਸਦੀ ਕੇਸ ਮੁਜ਼ੱਫਰਪੁਰ ‘ਚ ਹਨ। ਜ਼ਿਕਰਯੋਗ ਹੈ ਕਿ ਸਾਬਕਾ ਕੇਂਦਰੀ ਮੰਤਰੀ ਉਪੇਂਦਰ ਸਿੰਘ ਕੁਸ਼ਵਾਹਾ ਨੇ ਵੀ ਸੋਮਵਾਰ ਨੂੰ ਹਸਪਤਾਲ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ 5 ਸਾਲ ਪਹਿਲਾਂ ਹੀ ਕੇਂਦਰੀ ਸਿਹਤ ਮੰਤਰੀ ਨੇ ਜਾਂਚ ਦੌਰਾਨ ਐਲਾਨ ਅਤੇ 100 ਬੈੱਡ ਦੇ ਸੁਪਰ ਸਪੈਸ਼ਲਿਟੀ ਵਾਲੇ ਯੂਨਿਟ ਦੇ ਨਿਰਮਾਣ ਦਾ ਐਲਾਨ ਕੀਤਾ ਸੀ। 2014 ‘ਚ 379 ਬੱਚਿਆਂ ਦੀ ਮੌਤ ਹੋ ਸੀ।