ਵਿਨਾਇਕ ਰਾਊਤ ਲੋਕ ਸਭਾ ‘ਚ ਸ਼ਿਵਸੈਨਾ ਸੰਸਦੀ ਦਲ ਦੇ ਨੇਤਾ ਨਿਯੁਕਤ

ਨਵੀਂ ਦਿੱਲੀ—ਸ਼ਿਵਸੈਨਾ ਦੇ ਸੀਨੀਅਰ ਨੇਤਾ ਵਿਨਾਇਕ ਭਾਊਰਾਵ ਰਾਊਤ ਲੋਕ ਸਭਾ ‘ਚ ਪਾਰਟੀ ਨੇਤਾ ਨਿਯੁਕਤ ਕੀਤੇ ਗਏ ਹਨ। ਮਹਾਰਾਸ਼ਟਰ ਦੀ ਰਤਨਾਗਿਰੀ-ਸਿੰਧੁਦੁਰਗਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਵਿਨਾਇਕ ਰਾਊਤ ਦੀ ਗਿਣਤੀ ਸ਼ਿਵਸੈਨਾ ਦੇ ਅਨੁਭਵੀ ਨੇਤਾਵਾਂ ‘ਚ ਹੁੰਦੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਨਾਂ ਸ਼ਿਵਸੈਨਾ ਕੋਟੇ ਤੋਂ ਮੋਦੀ ਮੰਤਰੀਮੰਡਲ ‘ਚ ਸ਼ਾਮਲ ਹੋਣ ਨੂੰ ਲੈ ਕੇ ਵੀ ਚੱਲ ਰਿਹਾ ਸੀ ਪਰ ਅੰਤ ‘ਚ ਅਰਵਿੰਦ ਸਾਵੰਤ ਸ਼ਿਵਸੈਨਾ ਦੇ ਕੋਟੇ ਤੋਂ ਮੋਦੀ ਸਰਕਾਰ ‘ਚ ਮੰਤਰੀ ਬਣੇ।
ਦੱਸ ਦੇਈਏ ਕਿ ਇਸ ਵਾਰ ਦੀਆਂ ਲੋਕ ਸਭਾ ਚੋਣਾਂ ‘ਚ ਵਿਨਾਇਕ ਰਾਊਤ ਨੇ ਮਹਾਰਾਸ਼ਟਰ ਸਵੈਭਿਮਾਨ ਪੱਖ ਦੇ ਉਮੀਦਵਾਰ ਨਿਲੇਸ਼ ਨਰਾਇਣ ਨੂੰ ਹਰਾ ਕੇ ਸੰਸਦ ਪਹੁੰਚੇ। ਵਿਨਾਇਕ ਰਾਊਤ ਨੇ ਨਿਲੇਸ਼ ਰਾਣੇ ਨੂੰ 1,78,322 ਵੋਟਾਂ ਨਾਲ ਕਰਾਰੀ ਹਾਰ ਦਿੱਤੀ। ਇਸ ਤੋਂ ਪਹਿਲਾਂ 2014 ਦੀਆਂ ਲੋਕ ਸਭਾ ਚੋਣਾਂ ‘ਚ ਵੀ ਵਿਨਾਇਕ ਰਾਊਤ ਨੇ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਨੀਲੇਸ਼ ਰਾਣੇ ਨੂੰ ਮਾਤ ਦਿੱਤੀ ਸੀ।
ਇਸ ਤੋਂ ਇਲਾਵਾ ਹਾਲ ਹੀ ‘ਚ ਲੋਕ ਸਭਾ ਚੋਣਾਂ ‘ਚ ਸ਼ਿਵਸੈਨਾ ਨੇ ਮਹਾਰਾਸ਼ਟਰ ‘ਚ ਵਧੀਆ ਪ੍ਰਦਰਸ਼ਨ ਕੀਤਾ। ਉਸ ਨੇ 18 ਸੀਟਾਂ ‘ਤੇ ਜਿੱਤ ਹਾਸਲ ਕੀਤੀ। ਇਹ ਐੱਨ. ਡੀ. ਏ ‘ਚ ਦੂਜੀ ਸਭ ਤੋਂ ਵੱਡੀ ਪਾਰਟੀ ਹੈ। 48 ਲੋਕ ਸਭਾ ਸੀਟਾਂ ਵਾਲੀ ਮਹਾਰਾਸ਼ਟਰ ‘ਚ ਸ਼ਿਵਸੈਨਾ ਤੋਂ ਇਲਾਵਾ ਭਾਜਪਾ ਨੇ 23 ਸੀਟਾਂ ‘ਤੇ ਜਿੱਤ ਹਾਸਲ ਕੀਤੀ। ਦੋਵਾਂ ਪਾਰਟੀਆਂ ਨੇ 41 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। ਚੋਣਾਂ ‘ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸ਼ਿਵਸੈਨਾ ਦੀ ਨਜ਼ਰ ਹੁਣ ਲੋਕ ਸਭਾ ਚੋਣਾਂ ‘ਚ ਡਿਪਟੀ ਸਪੀਕਰ ਅਹੁਦੇ ‘ਤੇ ਹੈ। ਇਸ ‘ਤੇ ਦਾਅਵਾ ਜਿੱਤਾ ਚੁੱਕੀ ਹੈ।