ਕੈਪਟਨ ਅਮਰਿੰਦਰ ਅਤੇ ਸਿੱਧੂ ‘ਚ ਦੂਰੀਆਂ ਵਧੀਆਂ

ਸਿੱਧੂ ਨੇ ਨਹੀਂ ਸਾਂਭਿਆ ਨਵੇਂ ਮੰਤਰਾਲੇ ਦਾ ਕਾਰਜਭਾਰ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਦੂਰੀਆਂ ਦਿਨੋਂ ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਧਿਆਨ ਰਹੇ ਕਿ ਲੰਘੇ ਕੱਲ੍ਹ ਨਵਜੋਤ ਸਿੰਘ ਸਿੱਧੂ ਕੋਲੋਂ ਸਥਾਨਕ ਸਰਕਾਰਾਂ ਵਾਲਾ ਵਿਭਾਗ ਵਾਪਸ ਲੈ ਕੇ ਉਨ੍ਹਾਂ ਨੂੰ ਬਿਜਲੀ ਤੇ ਨਵਿਆਉਣਯੋਗ ਊਰਜਾ ਵਾਲਾ ਵਿਭਾਗ ਦੇ ਦਿੱਤਾ ਸੀ। ਸਿੱਧੂ ਇਸ ਲੈ ਕੇ ਨਰਾਜ਼ ਹਨ ਅਤੇ ਉਨ੍ਹਾਂ ਹਾਲੇ ਤੱਕ ਨਵੇਂ ਮੰਤਰਾਲੇ ਦਾ ਕਾਰਜਭਾਰ ਨਹੀਂ ਸਾਂਭਿਆ। ਧਿਆਨ ਰਹੇ ਕਿ ਸਿੱਧੂ ਨੇ ਚਿਤਾਵਨੀ ਵੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦਾ ਵਿਭਾਗ ਬਦਲਿਆ ਤਾਂ ਉਹ ਵੀ ਆਪਣਾ ਫੈਸਲਾ ਸੁਣਾ ਦੇਣਗੇ ਤੇ ਹੁਣ ਸਭ ਦੀਆਂ ਨਜ਼ਰਾਂ ਸਿੱਧੂ ਦੇ ਫੈਸਲੇ ‘ਤੇ ਟਿਕੀਆਂ ਹੋਈਆਂ ਹਨ। ਕੈਬਨਿਟ ਮੀਟਿੰਗ ਵਿਚ ਨਾ ਜਾਣ ਸਬੰਧੀ ਸਿੱਧੂ ਨੇ ਕਿਹਾ ਕਿ ਜਦ ਬੌਸ ਨੂੰ ਮੇਰੇ ‘ਤੇ ਭਰੋਸਾ ਹੀ ਨਹੀਂ ਤਾਂ ਮੈਂ ਮੀਟਿੰਗ ਵਿਚ ਜਾ ਕੇ ਕੀ ਕਰਨਾ ਸੀ। ਕੈਪਟਨ ਅਮਰਿੰਦਰ ਨੇ ਸਿੱਧੂ ਦਾ ਵਿਭਾਗ ਬਦਲਣ ਲਈ ਹੋਰ ਵੀ ਕਈ ਮੰਤਰੀਆਂ ਦੇ ਵਿਭਾਗਾਂ ਵਿਚ ਮਾੜਾ ਮੋਟਾ ਫੇਰਬਦਲ ਕਰ ਦਿੱਤਾ ਹੈ।