‘ਆਪ’ ਸਰਕਾਰ ਦੀ ਸਭ ਤੋਂ ਵੱਡੀ ਉਪਲੱਬਧੀ ਹੈ ਆਊਟਕਮ ਬਜਟ : ਸਿਸੋਦੀਆ

ਨਵੀਂ ਦਿੱਲੀ— ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸ਼ਾਸਨ ਦੇ ਖੇਤਰ ‘ਚ ‘ਆਪ’ ਸਰਕਾਰ ਦੀ ਸਭ ਤੋਂ ਵੱਡੀ ਉਪਲੱਬਧ ਆਊਟਕਮ ਬਜਟ ਨੂੰ ਸਫਲਤਾਪੂਰਵਕ ਲਾਗੂ ਕਰਨਾ ਹੈ। ਸਿਸੋਦੀਆ ਨੇ ਕਿਹਾ ਕਿ ਸੱਤਾਧਾਰੀ ‘ਆਪ’ ਦੇ ਆਦਰਸ਼ ਵਿਚਾਰ ਦੇ ਤੌਰ ‘ਤੇ 2017-18 ‘ਚ ਸ਼ੁਰੂ ਕੀਤੇ ਗਏ ਆਊਟਕਮ ਬਜਟ ਨੇ ਦਿੱਲੀ ‘ਚ ਜਨਤਾ ਤੱਕ ਸੇਵਾਵਾਂ ਅਤੇ ਸਮੱਗਰੀ ਦੀ ਸਪਲਾਈ ‘ਚ ਸੁਧਾਰ ਦੇ ਮਾਰਗ ‘ਚ ਮੌਜੂਦ ਰੁਕਾਵਟਾਂ ਨੂੰ ਦੂਰ ਕਰਨ ‘ਚ ਮਦਦ ਕੀਤੀ ਹੈ। ਆਊਟਕਮ ਬਜਟ ਰਾਹੀਂ ਕਰੀਬ 2 ਹਜ਼ਾਰ ਨਤੀਜਾ ਮੁਲਾਂਕਣ ਸੂਚਕ ਦੇ ਮਾਧਿਅਮ ਨਾਲ ਦਿੱਲੀ ਸਰਕਾਰ ਦੀਆਂ 567 ਯੋਜਨਾਵਾਂ ਅਤੇ ਪ੍ਰੋਗਰਾਮਾਂ ਦੇ ਪ੍ਰਦਰਸ਼ਨ ਨੂੰ ਜਾਂਚਿਆ ਗਿਆ।
ਸਿਸੋਦੀਆ ਨੇ ਕਿਹਾ,”ਮੈਂ ਆਊਟਕਮ ਬਜਟ ਨੂੰ ਦਿੱਲੀ ਸਰਕਾਰ ਦੇ ਬੀਤੇ ਸਾਢੇ 4 ਸਾਲ ਦੇ ਸ਼ਾਸਨ ‘ਚ ਸਭ ਤੋਂ ਵੱਡੀ ਉਪਲੱਬਧੀ ਮੰਨਦਾ ਹਾਂ।” ਸਿਸੋਦੀਆ ਦਿੱਲੀ ਸੰਚਾਰ ਅਤੇ ਵਿਕਾਸ ਕਮਿਸ਼ਨ ਵਲੋਂ ਆਊਟਕਮ ਬਜਟ ‘ਤੇ ਆਯੋਜਿਤ ਰਾਸ਼ਟਰੀ ਸੰਮੇਲਨ ‘ਚ ਬੋਲ ਰਹੇ ਸਨ। ਸਿਸੋਦੀਆ ਨੇ 2019-20 ਲਈ ਦਿੱਲੀ ਸਰਕਾਰ ਦੇ ਆਊਟਕਮ ਬਜਟ ਨੂੰ ਵੀ ਜਾਰੀ ਕੀਤਾ।