ਦੇਸ਼-ਵਿਦੇਸ਼ ਵਿੱਚ ਮਨਾਈ ਜਾ ਰਹੀ ਹੈ ਈਦ-ਉਲ-ਫ਼ਿਤਰ

ਭਾਰਤ ‘ਚ ਅੱਜ ਈਦ-ਉਲ-ਫ਼ਿਤਰ ਮਨਾਈ ਜਾ ਰਹੀ ਹੈ। ਦਿੱਲੀ ਦੀ ਜਾਮਾ ਮਸਜਿਦ ‘ਚ ਈਦ ਦੇ ਮੌਕੇ ਪਹਿਲੀ ਨਮਾਜ਼ ਅਦਾ ਕਰਨ ਤੋਂ ਬਾਅਦ ਲੋਕਾਂ ਨੇ ਗਲੇ ਮਿਲ ਕੇ ਇੱਕ ਦੂਜੇ ਨੂੰ ਮੁਬਾਰਕਬਾਦ ਦਿੱਤੀ। ਭਾਰਤ ਦੇ ਨਾਲ-ਨਾਲ ਅੱਜ ਈਦ ਪਾਕਿਸਤਾਨ, ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਏਸ਼ੀਆ ਦੇ ਹੋਰ ਹਿੱਸਿਆਂ ਵਿਚ ਮਨਾਈ ਜਾ ਰਹੀ ਹੈ। ਇਸ ਪਵਿੱਤਰ ਮੌਕੇ ‘ਤੇ ਮਲੇਰਕੋਟਲਾ ਵਿਖੇ ਲੋਕਾਂ ਨੇ ਈਦ ਦੀ ਪਹਿਲੀ ਨਵਾਜ਼ ਅਦਾ ਕੀਤੀ।