ਕੇਜਰੀਵਾਲ ਨੇ ਔਰਤ ਨੂੰ ‘ਮੁਫ਼ਤ ਯਾਤਰਾ’ ਯੋਜਨਾ ‘ਤੇ ਸ਼ੀਲਾ ਦੀਕਸ਼ਤ ਨੇ ਚੁੱਕੇ ਸਵਾਲ

ਨਵੀਂ ਦਿੱਲੀ— ਦਿੱਲੀ ‘ਚ ਔਰਤਾਂ ਨੂੰ ਮੈਟਰੋ ਅਤੇ ਡੀ.ਟੀ.ਸੀ. ਬੱਸਾਂ ‘ਚ ਮੁਫ਼ਤ ਯਾਤਰਾ ਕਰਵਾਉਣ ਦੀ ਕੇਜਰੀਵਾਲ ਸਰਕਾਰ ਦੀ ਯੋਜਨਾ ‘ਤੇ ਕਾਂਗਰਸ ਨੇ ਸਵਾਲ ਚੁੱਕੇ ਹਨ। ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਤ ਨੇ ਕਿਹਾ ਕਿ ਜੇਕਰ ਕੇਜਰੀਵਾਲ ਇਸ ਯੋਜਨਾ ਨੂੰ ਅੰਜਾਮ ਤੱਕ ਪਹੁੰਚਾ ਸਕਣ ਤਾਂ ਇਹ ਪ੍ਰਸਤਾਵ ਚੰਗਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਇਸ ਯੋਜਨਾ ਨੂੰ ਸਿਆਸੀ ਰੂਪ ‘ਚ ਦੇਖਿਆ ਜਾਣਾ ਚਾਹੀਦਾ, ਕਿਉਂਕਿ ਉਹ ਕਿਸੇ ਦੇ ਫਾਇਦੇ ਲਈ ਅਜਿਹਾ ਨਹੀਂ ਕਰ ਰਹੇ ਹਨ। ਉਹ ਸਿਰਫ਼ ਆਪਣੇ ਸਿਆਸੀ ਫਾਇਦੇ ਲਈ ਇਸ ਤਰ੍ਹਾਂ ਦੀ ਯੋਜਨਾ ਲਿਆ ਰਹੇ ਹਨ।
ਇਸ ਤੋਂ ਪਹਿਲਾਂ ਭਾਜਪਾ ਨੇ ਵੀ ਕੇਜਰੀਵਾਲ ਦੀ ਇਸ ਯੋਜਨਾ ‘ਤੇ ਸਵਾਲ ਚੁੱਕੇ ਸਨ। ਮੈਟਰੋ ਅਤੇ ਬੱਸਾਂ ‘ਚ ਔਰਤਾਂ ਨੂੰ ਮੁਫ਼ਤ ਯਾਤਰਾ ਕਰਵਾਉਣ ਦੀ ਯੋਜਨਾ ‘ਤੇ ਦਿੱਲੀ ਭਾਜਪਾ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ ਕਿ ਉਹ ਇਸ ਯੋਜਨਾ ਦਾ ਵਿਰੋਧ ਨਹੀਂ ਕਰ ਰਹੇ ਹਨ ਪਰ ਜੋ ਕੰਮ 52 ਮਹੀਨਿਆਂ ‘ਚ ਕੇਜਰੀਵਾਲ ਨਹੀਂ ਕਰ ਸਕੇ ਤਾਂ ਤਿੰਨ ਮਹੀਨੇ ‘ਚ ਕਿਵੇਂ ਕਰ ਸਕਦੇ ਹਨ।