ਕੈਬਨਿਟ ‘ਚ ਹਿੱਸੇਦਾਰੀ ਨਾ ਮਿਲਣ ‘ਤੇ ਨਿਤੀਸ਼ ਦੀ ਨਾਰਾਜ਼ਗੀ ਖੁੱਲ੍ਹ ਕੇ ਆਈ ਸਾਹਮਣੇ

ਪਟਨਾ— ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ ਯੂਨਾਈਟੇਡ (ਜੇ.ਡੀ.ਯੂ.) ਨੇਤਾ ਨਿਤੀਸ਼ ਕੁਮਾਰ ਨੇ ਮੋਦੀ ਸਰਕਾਰ ‘ਚ ਸ਼ਾਮਲ ਨਾ ਹੋਣ ਨੂੰ ਲੈ ਕੇ ਇਸ਼ਾਰਿਆਂ ਹੀ ਇਸ਼ਾਰਿਆਂ ‘ਚ ਨਾਰਾਜ਼ਗੀ ਜ਼ਾਹਰ ਕੀਤੀ ਹੈ। ਨਿਤੀਸ਼ ਨੇ ਕਿਹਾ ਕਿ ਜਦੋਂ ਮੈਨੂੰ ਦੱਸਿਆ ਗਿਆ ਕਿ ਇਕ ਸੀਟ ਜੇ.ਡੀ.ਯੂ. ਨੂੰ ਦਿੱਤੀ ਜਾਵੇਗੀ, ਮੈਂ ਕਿਹਾ ਸੀ ਕਿ ਸਾਨੂੰ ਇਸ ਦੀ ਲੋੜ ਨਹੀਂ ਹੈ ਪਰ ਮੈਂ ਕਿਹਾ ਸੀ ਕਿ ਸਾਨੂੰ ਇਸ ਦੀ ਲੋੜ ਨਹੀਂ ਹੈ ਪਰ ਮੈਂ ਆਪਣੀ ਪਾਰਟੀ ਦੇ ਲੋਕਾਂ ਤੋਂ ਪੁੱਛਾਂਗਾ। ਨਿਤੀਸ਼ ਨੇ ਅੱਗੇ ਕਿਹਾ ਕਿ ਮੈਂ ਸਾਰਿਆਂ ਤੋਂ ਪੁੱਛਿਆ, ਉਨ੍ਹਾਂ ਸਾਰਿਆਂ ਨੇ ਕਿਹਾ ਕਿ ਇਹ ਉੱਚਿਤ ਨਹੀਂ ਹੈ ਕਿ ਅਸੀਂ ਸਰਕਾਰ ‘ਚ ਸ਼ਾਮਲ ਹੋ ਕੇ ਆਪਣੀ ਹਿੱਸੇਦਾਰੀ ਦਿਖਾਈਏ। ਅਸੀਂ ਨਾਲ ਹਾਂ ਪਰ ਦੁਖੀ ਨਹੀਂ। ਸਾਂਕੇਤਿਕ ਹਿੱਸੇਦਾਰੀ ਦੀ ਕੋਈ ਲੋੜ ਨਹੀਂ ਹੈ। ਅਟਲ ਬਿਹਾਰੀ ਵਾਜਪਾਈ ਦੀ ਚਰਚਾ ਕਰਦੇ ਹੋਏ ਨਿਤੀਸ਼ ਨੇ ਕਿਹਾ ਕਿ ਸੀਟ ਦੇ ਹਿਸਾਬ ਨਾਲ ਉਸ ਸਮੇਂ ਸਹਿਯੋਗੀ ਦਲਾਂ ਦਰਮਿਆਨ ਮੰਤਰੀ ਅਹੁਦਾ ਮਿਲਿਆ ਸੀ। ਗਠਜੋੜ ਸਰਕਾਰ ‘ਚ ਅਜਿਹਾ ਹੀ ਹੁੰਦਾ ਹੈ। ਨਿਤੀਸ਼ ਨੇ ਕਿਹਾ ਕਿ ਉਸ ਦੇ ਸਮੇਂ ਤਾਂ ਮੰਤਰੀ ਮੰਡਲ ‘ਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਮੰਤਰਾਲੇ ‘ਤੇ ਚਰਚਾ ਕਰ ਲਈ ਜਾਂਦੀ ਸੀ। ਉੱਚਿਤ ਅਨੁਪਾਤ ‘ਚ ਸਾਰੀਆਂ ਪਾਰਟੀਆਂ ਨੂੰ ਪ੍ਰਤੀਨਿਧੀਤੱਵ ਮਿਲਣਾ ਚਾਹੀਦਾ।
ਨਿਤੀਸ਼ ਕੁਮਾਰ ਨੇ ਅੱਗੇ ਕਿਹਾ,”ਮੈਂ ਅਖਬਾਰਾਂ ‘ਚ ਪੜ੍ਹਿਆ ਕਿ ਅਸੀਂ ਮੋਦੀ ਸਰਕਾਰ ‘ਚ ਤਿੰਨ ਮੰਤਰਾਲਿਆਂ ਦੀ ਮੰਗ ਕੀਤੀ ਹੈ। ਇਹ ਗਲਤ ਜਾਣਕਾਰੀ ਹੈ। ਅਸੀਂ ਕਿਸੇ ਵੀ ਮੰਤਰਾਲੇ ਦੀ ਮੰਗ ਨਹੀਂ ਕੀਤੀ ਸੀ। ਨਿਤੀਸ਼ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਹੀ ਸਰਕਾਰ ਦੇ ਨਾਲ ਹਾਂ। ਬਿਹਾਰ ਦੇ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਕੋਈ ਵੱਡਾ ਮੁੱਦਾ ਨਹੀਂ ਹੈ, ਅਸੀਂ ਪੂਰੀ ਤਰ੍ਹਾਂ ਨਾਲ ਐੱਨ.ਡੀ.ਏ. ‘ਚ ਹੈ ਅਤੇ ਪਰੇਸ਼ਾਨ ਨਹੀਂ ਹੈ। ਅਸੀਂ ਇਕੱਠੇ ਕੰਮ ਕਰ ਰਹੇ ਹਾਂ, ਕੋਈ ਵਹਿਮ ਨਹੀਂ ਹੈ।