ਮਲਿੰਗਾ ਨੇ ਸਟੋਇਨਿਸ ਨਾਲ ਸਾਂਝੇ ਕੀਤੇ ਗੇਂਦਬਾਜ਼ੀ ਦੇ ਰਾਜ਼

ਲੰਡਨ – ਵਰਲਡ ਕੱਪ ਦੇ ਦੂਜੇ ਅਭਿਆਸ ਮੈਚ ‘ਚ ਆਸਟਰੇਲੀਆ ਹੱਥੋਂ ਹਾਰ ਮਿਲਣ ਤੋਂ ਬਾਅਦ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ ਆਸਟਰੇਲੀਆ ਦੇ ਆਲਰਾਊਂਡਰ ਖਿਡਾਰੀ ਮਾਰਕਸ ਸਟੋਇਨਿਸ ਨਾਲ ਗੇਂਦਬਾਜ਼ੀ ਦੇ ਰਾਜ਼ ਸਾਂਝੇ ਕੀਤੇ। ਮੈਚ ਤੋਂ ਬਾਅਦ ਮਲਿੰਗਾ ਸਟੋਇਨਿਸ ਨੂੰ ਹੌਲੀ ਰਫ਼ਤਾਰ ਦੀ ਗੇਂਦਬਾਜ਼ੀ ਬਾਰੇ ਦੱਸ ਰਹੇ ਸਨ। ਦਰਅਸਲ ਮਲਿੰਗਾ ਕਈ ਵਾਰ ਵਿਕਟ ਲੈਣ ਲਈ ਹੌਲੀ ਰਫ਼ਤਾਰ ਦੀ ਗੇਂਦਬਾਜ਼ੀ ਕਰਦੇ ਹਨ। ਜ਼ਿਕਰਯੋਗ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਫ਼ਾਈਨਲ ਮੈਚ ‘ਚ ਆਖ਼ਰੀ ਗੇਂਦ ‘ਤੇ ਵੀ ਮਲਿੰਗਾ ਨੇ ਹੌਲੀ ਰਫ਼ਤਾਰ ਦੀ ਗੇਂਦ ਸੁੱਟੀ ਜਿਸ ਤੋਂ ਬਾਅਦ ਮੁੰਬਈ ਇੰਡੀਅਨ ਨੂੰ ਇਸ ਦਾ ਫ਼ਾਇਦਾ ਮਿਲਿਆ ਅਤੇ ਉਹ ਜੇਤੂ ਰਹੀ ਸੀ।