ਧਰਮਸ਼ਾਲਾ—ਹਿਮਾਚਲ ਪ੍ਰਦੇਸ ਸੜਕ ਆਵਾਜਾਈ ਨਿਗਮ (ਐੱਚ. ਆਰ. ਟੀ. ਸੀ.) ਦੇ ਠੇਕੇਦਾਰ ਅਤੇ ਮੈਨੇਜਮੈਂਟ ਵਿਚਾਲੇ ਆਪਸੀ ਵਿਵਾਦ ਦੇ ਚੱਲਦਿਆਂ ਮੈਕਡੋਲਗੰਜ ਸਥਿਤ ਬੱਸ ਸਟੈਂਡ ‘ਤੇ ਕਾਰ ਪਾਰਕਿੰਗ ਬੰਦ ਕਰ ਦਿੱਤੀ ਗਈ ਹੈ। ਬੱਸ ਸਟੈਂਡ ਮੈਨਜਮੈਂਟ ਡਿਵੈਲਪਮੈਂਟ ਅਥਾਰਿਟੀ ਦੁਆਰਾ ਬੱਸ ਸਟੈਂਡ ਨਿਰਮਾਣ ਕੰਪਨੀ ਨੂੰ ਇਸ ਸੰਬੰਧ ‘ਚ ਆਦੇਸ਼ ਜਾਰੀ ਕੀਤਾ ਗਿਆ ਹੈ। ਆਦੇਸ਼ ‘ਚ ਲਿਖਿਆ ਗਿਆ ਹੈ ਕਿ ਜਦੋਂ ਤੱਕ ਬੱਸ ਅੱਡੇ ਦਾ ਨਿਰਮਾਣ ਪੂਰਾ ਨਹੀਂ ਹੋ ਜਾਂਦਾ, ਉਦੋਂ ਤੱਕ ਪਾਰਕਿੰਗ ਫੀਸ ਨਾ ਵਸੂਲੀ ਜਾਵੇ। ਬੱਸ ਸਟੈਂਡ ਮੈਨੇਜਮੈਂਟ ਡਿਵੈਲਪਮੈਂਟ ਅਥਾਰਿਟੀ ਵੱਲੋਂ ਕੰਪਨੀ ਨੂੰ ਜਾਰੀ ਆਦੇਸ਼ਾ ਮੁਤਾਬਕ ਬੱਸ ਅੱਡੇ ‘ਚ ਕਾਰ ਦੀ ਪਾਰਕਿੰਗ ਬੰਦ ਕਰ ਦਿੱਤੀ ਗਈ ਹੈ।
ਬੱਸ ਸਟੈਂਡ ਮੈਨੇਜਮੈਂਟ ਡਿਵੈਲਪਮੈਂਟ ਅਥਾਰਿਟੀ ਤੋਂ ਪ੍ਰਾਪਤ ਆਦੇਸ਼ ਹਿਮਾਚਲ ਆਵਾਜਾਈ ਨਗਰ ਨਿਗਮ ਦੇ ਖੇਤਰੀ ਪ੍ਰਬੰਧਕ ਵੱਲੋਂ ਬੱਸ ਅੱਡਾ ਬਣਾਉਣ ਵਾਲੀ ਕੰਪਨੀ ਨੂੰ ਜਾਰੀ ਕੀਤੇ ਗਏ ਹਨ। ਦੂਜੇ ਪਾਸੇ ਬੱਸ ਅੱਡਾ ਨਿਰਮਾਣ ਕੰਪਨੀ ਦੇ ਮਾਲਿਕ ਵਿਜੇ ਸੂਦ ਨੇ ਦੱਸਿਆ ਹੈ ਕਿ ਬੱਸ ਅੱਡਾ ਮੈਨੇਜਮੈਂਟ ਡਿਵੈਲਪਮੈਂਟ ਅਥਾਰਿਟੀ ਦੇ ਆਦੇਸ਼ ਪ੍ਰਾਪਤ ਹੋ ਚੁੱਕੇ ਹਨ ਅਤੇ ਬੱਸ ਸਟੈਂਡ ਦੀ ਪਾਰਕਿੰਗ ਨੂੰ ਬੰਦ ਕਰਵਾ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਟੂਰਿਜ਼ਮ ਸੀਜ਼ਨ ‘ਚ ਪਾਰਕਿੰਗ ਸਹੂਲਤ ਬੰਦ ਹੋਣ ਕਾਰਨ ਸੈਲਾਨੀਆਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਕਲੋਡਗੰਜ ‘ਚ ਟ੍ਰੈਫਿਕ ਵੱਧ ਗਈ ਹੈ, ਕਿਉਂਕਿ ਹੋਟਲਾਂ ‘ਚ ਸਿਰਫ 1 ਫੀਸਦੀ ਕਾਰ ਪਾਰਕਿੰਗ ਦੀ ਸਹੂਲਤ ਮੁਹੱਈਆ ਹੈ ਅਤੇ ਬਾਕੀ ਸੈਲਾਨੀ ਐੱਚ. ਆਰ. ਟੀ. ਸੀ. ਬੱਸ ਸਟੈਂਡ ‘ਤੇ ਨਿਰਭਰ ਹਨ। ਧਰਮਸ਼ਾਲਾ ਨਗਰ ਨਿਗਮ ਦੁਆਰਾ ਇੱਕ ਛੋਟੀ ਕਾਰ ਪਾਰਕਿੰਗ ਬਣਵਾਈ ਗਈ ਹੈ। ਦੂਜੇ ਪਾਸੇ ਧਰਮਸ਼ਾਲਾ ਦੇ ਹੋਟਲ ਐਸੋਸੀਓਸ਼ਨ ਦੇ ਮੈਂਬਰਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਜਲਦੀ ਵਿਵਾਦ ਖਤਮ ਕਰਨ ਲਈ ਅਪੀਲ ਕੀਤੀ ਹੈ।