ਚੰਡੀਗੜ੍ਹ – ਬਹਿਬਲਕਲਾਂ ਗੋਲੀਕਾਂਡ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਨੂੰ ਅੱਜ ਅਦਾਲਤ ਵਲੋਂ ਰਾਹਤ ਮਿਲ ਗਈ ਹੈ। ਇਹ ਰਾਹਤ ਉਨ੍ਹਾਂ ਨੂੰ ਸਿਹਤ ਖਰਾਬ ਹੋਣ ਕਾਰਨ ਮਿਲੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 2 ਜੁਲਾਈ ਨੂੰ ਹੋਵੇਗੀ। ਦੱਸ ਦੇਈਏ ਕਿ ਉਨ੍ਹਾਂ ਦੇ ਵਕੀਲ ਨੇ ਕੋਰਟ ਨੂੰ ਦੱਸਿਆ ਕਿ ਚਰਨਜੀਤ ਸ਼ਰਮਾ ਦਿਲ ਦੇ ਮਰੀਜ਼ ਹਨ ਤੇ ਉਨ੍ਹਾਂ ਦਾ ਪੀ. ਜੀ. ਆਈ. ‘ਚ ਇਲਾਜ ਚੱਲ ਰਿਹਾ ਹੈ ਤੇ ਉਨ੍ਹਾਂ ਦੀ ਦਿਲ ਦੀ ਬਲਾਕੇਜ ਵਧਦੀ ਜਾ ਰਹੀ ਹੈ, ਜਿਸ ਕਾਰਨ ਉਨ੍ਹਾਂ ਨੇ ਪੀ. ਜੀ. ਆਈ. ‘ਚੋਂ ਸਟੈਂਟ ਪਵਾਉਣੇ ਹਨ। ਵਕੀਲ ਨੇ ਅਦਾਲਤ ਨੂੰ ਪੀ. ਜੀ. ਆਈ. ਦਾ ਕਾਰਡ ਤੇ ਹੋਰ ਰਿਪੋਰਟਾਂ ਵੀ ਦਿਖਾਈਆਂ। ਪੰਜਾਬ ਸਰਕਾਰ ਵਲੋਂ ਚਰਨਜੀਤ ਸ਼ਰਮਾ ਦੀ ਜ਼ਮਾਨਤ ਦਾ ਵਿਰੋਧ ਕੀਤਾ ਗਿਆ ਸੀ। ਚਰਨਜੀਤ ਸ਼ਰਮਾ ਆਪਣੀ ਇਸ ਜ਼ਮਾਨਤ ਦੌਰਾਨ ਵਿਦੇਸ਼ੀ ਦੌਰਾ ਨਹੀਂ ਸਕ ਸਕਦੇ।