ਪੰਜਾਬ ‘ਚ ਖੁੱਲ੍ਹਣਗੇ 100 ਸਰਕਾਰੀ ਪੈਟਰੋਲ ਪੰਪ, ਕਿਸਾਨਾਂ ਨੂੰ ਮਿਲੇਗੀ ਵੱਡੀ ਰਾਹਤ

ਚੰਡੀਗੜ੍ਹ — ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ‘ਚ 100 ਸਰਕਾਰੀ ਪੈਟਰੋਲ ਪੰਪ ਖੁੱਲ੍ਹਣ ਜਾ ਰਹੇ ਹਨ, ਜਿਨ੍ਹਾਂ ਨਾਲ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ ਕਿਉਂਕਿ ਇਨ੍ਹਾਂ ਪੈਟਰੋਲ ਪੰਪਾਂ ‘ਤੇ ਕਿਸਾਨਾਂ ਨੂੰ 6 ਮਹੀਨਿਆਂ ਤੱਕ ਉਧਾਰ ਪੈਟਰੋਲ ਅਤੇ ਡੀਜ਼ਲ ਦਿੱਤਾ ਜਾਵੇਗਾ ਅਤੇ ਫਸਲਾਂ ਵਿਕਣ ਤੋਂ ਬਾਅਦ ਹੀ ਉਨ੍ਹਾਂ ਕੋਲੋਂ ਪੈਸੇ ਲਏ ਜਾਣਗੇ। ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸ਼ੂਗਰ ਮਿੱਲ ਅਤੇ ਮਾਰਕਫੈੱਡ ਦੀਆਂ ਜ਼ਮੀਨਾਂ ‘ਤੇ ਹੀ ਇਹ ਪੈਟਰੋਲ ਪੰਪ ਖੋਲ੍ਹੇ ਜਾਣਗੇ ਅਤੇ ਸਾਰੇ ਪੰਪ ਇੰਡੀਅਨ ਆਇਲ ਹੀ ਖੋਲ੍ਹੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੈਟਰੋਲ ਪੰਪਾਂ ਸਬੰਧੀ ਬੁੱਧਵਾਰ ਨੂੰ ਇੰਡੀਅਲ ਆਇਲ ਕਾਰਪੋਰੇਸ਼ਨ ਨਾਲ ਸਮਝੌਤਾ ਹੋਵੇਗਾ।