ਸ਼੍ਰੀਨਗਰ— 2019 ਦੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਪਾਰਟੀ ਨੂੰ ਵੱਡੀ ਜਿੱਤ ਹਾਸਲ ਹੋਈ। ਪਾਰਟੀ ਨੇ ਆਪਣੇ ਦਮ ‘ਤੇ 300 ਤੋਂ ਵੱਧ ਦਾ ਅੰਕੜਾ ਪਾਰ ਕੀਤਾ। ਹਰ ਥਾਂ ਵੋਟਰਾਂ ਵਲੋਂ ਭਾਜਪਾ ਪਾਰਟੀ ਨੂੰ ਭਰਵਾਂ ਹੁੰਗਾਰਾ ਮਿਲਿਆ। ਭਾਵੇਂ ਕਿ ਭਾਜਪਾ ਪਾਰਟੀ ਕਸ਼ਮੀਰ ਵਿਚ ਲੋਕ ਸਭਾ ਚੋਣਾਂ ਵਿਚ ਜ਼ਿਆਦਾ ਲੀਡ ਨਹੀਂ ਬਣਾ ਸਕੀ ਪਰ ਫਿਰ ਵੀ ਪਾਰਟੀ ਨੂੰ 86 ਫੀਸਦੀ ਵੋਟਾਂ ਮਿਲੀਆਂ। ਤਿੰਨ ਸੂਬਿਆਂ- ਅਨੰਤਨਾਗ, ਸ਼੍ਰੀਨਗਰ ਅਤੇ ਬਾਰਾਮੂਲਾ ‘ਚ 13,5 37 ਕਸ਼ਮੀਰੀ ਪ੍ਰਵਾਸੀਆਂ ਨੇ ਵੋਟਾਂ ਪਾਈਆਂ, ਜਿਨ੍ਹਾਂ ‘ਚੋਂ 11,648 ਵੋਟਾਂ ਪੰਡਿਤ ਅਤੇ ਸਿੱਖ ਪ੍ਰਵਾਸੀਆਂ ਨੇ ਭਾਜਪਾ ਪਾਰਟੀ ਨੂੰ ਪਾਈਆਂ। ਸੂਬੇ ਦੀਆਂ ਕੁੱਲ 6 ਲੋਕ ਸਭਾ ਸੀਟਾਂ ‘ਤੇ ਵੋਟਾਂ ਪਈਆਂ, ਕਸ਼ਮੀਰ ਘਾਟੀ ‘ਚ ਨੈਸ਼ਨਲ ਕਾਨਫੰਰਸ ਪਾਰਟੀ ਨੂੰ 3 ਚੋਣ ਖੇਤਰਾਂ ਵੱਡੀ ਲੀਡ ਹਾਸਲ ਹੋਈ, ਜਦਕਿ ਭਾਜਪਾ ਨੇ ਵੀ ਕਸ਼ਮੀਰ ‘ਚ 3 ਸੀਟਾਂ ‘ਤੇ ਜਿੱਤ ਹਾਸਲ ਕੀਤੀ।
ਚੋਣ ਕਮਿਸ਼ਨ ਦੇ ਅੰਕੜੇ ਦੇਖੀਏ ਤਾਂ ਅਨੰਤਨਾਗ ‘ਚ ਜਿੱਥੇ ਭਾਜਪਾ ਨੂੰ ਜਿੱਤ ਮਿਲੀ ਹੈ, ਇੱਥੋਂ ਖੜ੍ਹੇ ਹੋਏ ਭਾਜਪਾ ਉਮੀਦਵਾਰ ਨੂੰ 10,225 ਵੋਟਾਂ ‘ਚੋਂ 7,251 (71) ਫੀਸਦੀ ਵੋਟ ਪ੍ਰਵਾਸੀ ਕਸ਼ਮੀਰੀਆਂ ਤੋਂ ਭਾਜਪਾ ਨੂੰ ਮਿਲੀਆਂ ਹਨ। ਇਸ ਤਰ੍ਹਾਂ ਸ਼੍ਰੀਗਨਰ ‘ਚ ਭਾਜਪਾ ਪਾਰਟੀ ਦੀਆਂ ਕੁੱਲ 4,631 ਵੋਟਾਂ ‘ਚੋਂ 2,854 ਵੋਟਾਂ (56 ਫੀਸਦੀ) ਕਸ਼ਮੀਰੀ ਪ੍ਰਵਾਸੀਆਂ ਤੋਂ ਮਿਲੀਆਂ। ਹਾਲਾਂਕਿ ਬਾਰਾਮੂਲਾ ਵਿਚ ਕੁੱਲ ਵੋਟਾਂ 7,894 ‘ਚੋਂ 1,813 ਕਸ਼ਮੀਰੀ ਪ੍ਰਵਾਸੀਆਂ ਨੇ ਪਾਈਆਂ, ਜਿਸ ਦਾ ਅਨੁਪਾਤ 23 ਫੀਸਦੀ ਰਿਹਾ।
ਓਧਰ ਭਾਜਪਾ ਦੇ ਸੂਬਾਈ ਬੁਲਾਰੇ ਅਲਤਾਫ ਠਾਕੁਰ ਨੇ ਕਿਹਾਕਿ ਪ੍ਰਵਾਸੀ ਵੋਟਰਾਂ ‘ਚ ਜ਼ਿਆਦਾਤਰ ਕਸ਼ਮੀਰੀ ਪੰਡਤ ਹਨ। ਉਹ ਹਮੇਸ਼ਾ ਭਾਜਪਾ ਸਮਰਥਕ ਬਣੇ ਰਹੇ, ਇਸ ਲਈ ਉਨ੍ਹਾਂ ‘ਚੋਂ ਜ਼ਿਆਦਾਤਰ ਨੇ ਸਾਡੇ ਪੱਖ ਵਿਚ ਵੋਟਾਂ ਪਾਈਆਂ। ਹਾਲਾਂਕਿ ਦੇਸ਼ ਭਰ ਵਿਚ ਮੋਦੀ ਦੀ ਲਹਿਰ ਸੀ ਪਰ ਇੱਥੇ ਰੁਝਾਨ ਵੱਖਰਾ ਸੀ। ਸਾਲ 2014 ਦੀਆਂ ਚੋਣਾਂ ਵਿਚ ਸਾਡਾ ਵੋਟ ਸ਼ੇਅਰ ਜ਼ੀਰੋ ਸੀ ਅਤੇ ਇਸ ਦੀ ਤੁਲਨਾ ਵਿਚ ਹਾਲਾਤ ਅਤੇ ਬਾਈਕਾਟ ਦੇ ਬਾਵਜੂਦ ਅਸੀਂ ਵਧੀਆ ਪ੍ਰਦਰਸ਼ਨ ਕੀਤਾ ਹੈ। ਸਾਲ 1989 ‘ਚ ਜਦੋਂ ਕਸ਼ਮੀਰ ਵਿਚ ਅੱਤਵਾਦ ਭੜਕ ਗਿਆ ਸੀ ਤਾਂ ਉਨ੍ਹਾਂ ‘ਚੋਂ ਜ਼ਿਆਦਾਤਰ ਲੋਕ ਕਸ਼ਮੀਰੀ ਪੰਡਿਤ ਜੰਮੂ ਅਤੇ ਦੇਸ਼ ਦੇ ਹੋਰ ਸੁਰੱਖਿਅਤ ਖੇਤਰਾਂ ਵਿਚ ਚਲੇ ਗਏ। ਸੂਬਾ ਸਰਕਾਰ ਦੇ ਅੰਕੜਿਆਂ ਮੁਤਾਬਕ 1990 ਵਿਚ 1, 54,048 ਲੋਕ ਕਸ਼ਮੀਰ ਤੋਂ ਚੱਲੇ ਗਏ। ਕਸ਼ਮੀਰ ਘਾਟੀ ਵਿਚ 99,000 ਤੋਂ ਵਧ ਰਜਿਸਟਰਡ ਪ੍ਰਵਾਸੀ ਵੋਟਰ ਹਨ ਅਤੇ ਉਹ ਦੇਸ਼ ਭਰ ਵਿਚ ਸਥਾਪਤ ਵਿਸ਼ੇਸ਼ ਪੋਲਿੰਗ ਸਟੇਸ਼ਨਾਂ ‘ਚ ਵੋਟ ਪਾ ਸਕਦੇ ਹਨ। ਓਧਰ ਚੋਣ ਕਮਿਸ਼ਨ ਨੇ ਵੀ ਸਮੇਂ ਦੇ ਨਾਲ-ਨਾਲ ਕਸ਼ਮੀਰੀ ਪ੍ਰਵਾਸੀਆਂ ਦੀ ਵੋਟ ਪਾਉਣ ਦੇ ਇਸ ਵਿਵਸਥਾ ਨੂੰ ਹੋਰ ਵੀ ਸੁੱਵਿਧਾਜਨਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।