ਹੁਣ ਤੋਂ ਹੀ ਪੰਜਾਬ ਵਿਧਾਨ ਸਭਾ 2022 ਦੀ ਤਿਆਰੀ ਕਰਾਂਗੇ ਸ਼ੁਰੂ : ਭਗਵੰਤ ਮਾਨ

ਸੁਨਾਮ, ਊਧਮ ਸਿੰਘ ਵਾਲਾ : ਲੋਕ ਸਭਾ ਹਲਕਾ ਸੰਗਰੂਰ ਤੋਂ ਦੂਸਰੀ ਵਾਰ ਐੱਮ. ਪੀ. ਚੁਣੇ ਗਏ ਭਗਵੰਤ ਸਿੰਘ ਮਾਨ ਆਪਣੇ ਸਮਰਥਕਾ ਦੇ ਨਾਲ , ਇਕ ਵੱਡੇ ਕਾਫਲੇ ਦੀ ਅਗਵਾਈ ਕਰਦੇ ਹੋਏ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਦੇ ਨਾਲ ਸੁਨਾਮ ਪਹੁੰਚੇ । ਉਨਾਂ ਨੇ ਸ਼ਹੀਦ ਊਧਮ ਸਿੰਘ ਦੇ ਬੁਤ ਦੇ ਅੱਗੇ ਨਤਮਸਤਕ ਹੋਣ ਤੋਂ ਬਾਅਦ ਸਾਰੇ ਖੇਤਰ ਵਾਸੀਆਂ ਦਾ ਧੰਨਵਾਦ ਕੀਤਾ। ਵਿਸ਼ੇਸ਼ ਰੂਪ ਵਿਚ ਉਹ ਆਪ ਵਿਧਾਇਕ ਅਮਨ ਅਰੋੜਾ ਦੇ ਘਰ ਪਹੁੰਚ ਕੇ ਉਨ੍ਹਾਂ ਦੀ ਮਾਤਾ ਪਰਮੇਸ਼ਵਰੀ ਦੇਵੀ ਤੋਂ ਵੀ ਆਸ਼ੀਰਵਾਦ ਲਿਆ। ਇਸ ਮੌਕੇ ਸੈਂਕੜਿਆਂ ਦੀ ਤਦਾਦ ਵਿਚ ਉਨ੍ਹਾਂ ਦੇ ਸਮਰਥਕ ਉਨਾਂ ਦੇ ਨਾਲ ਸਨ । ਇਕ ਸਥਾਨ ‘ਤੇ ਮੀਡੀਆਂ ਦੇ ਨਾਲ ਗਲਬਾਤ ਕਰਦੇ ਉਨ੍ਹਾਂ ਨੇ ਕਿਹਾ ਕਿ ਇਹ ਲੋਕਾਂ ਦੀ ਜਿਤ ਹੈ ਅਤੇ ਉਹ ਹੁਣ ਤੋਂ ਹੀ 2022 ਦੀਆਂ ਚੋਣਾਂ ਦੀ ਤਿਆਰੀ ਸ਼ੁਰੂ ਕਰਨਗੇ ਅਤੇ ਪੰਜਾਬ ਵਿਚ ਆਪ ਪਾਰਟੀ ਨਿਖਰ ਕੇ ਸਾਹਮਣੇ ਆਏਗੀ ਅਤੇ ਪੂਰਨ ਬਹੁਮਤ ਨਾਲ ਸਰਕਾਰ ਬਣਾਉਣਗੇ। ਅਮਨ ਅਰੋੜਾਂ ਨੇ ਕਿਹਾ ਕਿ ਇਹ ਲੋਕਾਂ ਦੀ ਸਾਂਝੀ ਜਿੱਤ ਹੈ, ਜਿਨਾਂ ਨੇ ਇਨ੍ਹਾਂ ਚੋਣਾਂ ਵਿਚ ਮਿਹਨਤ ਕੀਤੀ। ਇਸ ਮੌਕੇ ਰਵੀ ਕਮਲ ਗੋਇਲ, ਮੁਕੇਸ਼ ਜਨੇਜਾ, ਸਰਜੀਵਨ ਲੱਕੀ, ਲਾਭ ਸਿੰਘ ਨੀਲੋਵਾਲ, ਸੰਜੂ ਅਤੇ ਹੋਰ ਹਾਜ਼ਰ ਸਨ।