ਅਭਿਨੇਤਰੀ ਯਾਮੀ ਗੌਤਮ ਦਾ ਮੰਨਣਾ ਹੈ ਕਿ ਫ਼ਿਲਮ ਉੜੀ ਦਾ ਸਰਜੀਕਲ ਸਟ੍ਰਾਇਕ ‘ਚ ਉਸ ਵਲੋਂ ਨਿਭਾਏ ਗਏ ਚੰਗੇ ਕਿਰਦਾਰ ਦੀ ਵਜ੍ਹਾ ਤੋਂ ਹੀ ਉਸ ਨੂੰ ਫ਼ਿਲਮ ਬਾਲਾ ‘ਚ ਕੰਮ ਕਰਨ ਦਾ ਮੌਕਾ ਮਿਲਿਆ। ਯਾਮੀ ਦਾ ਇਹ ਵੀ ਕਹਿਣਾ ਹੈ ਕਿ ਫ਼ਿਲਮ ਨਿਰਮਾਤਾਵਾਂ ਦੀ ਨਜ਼ਰਾਂ ‘ਚ ਇੱਕ ਅਦਾਕਾਰ ਦੀ ਅਹਿਮੀਅਤ ਨੂੰ ਵਧਾਉਣ ‘ਚ ਕੁੱਝ ਖ਼ਾਸ ਫ਼ਿਲਮਾਂ ਅਤੇ ਕਿਰਦਾਰਾਂ ਦਾ ਵੱਡਾ ਯੋਗਦਾਨ ਹੁੰਦਾ ਹੈ।
ਯਾਮੀ ਨੇ ਕਿਹਾ, ”ਮੇਰਾ ਮੰਨਣਾ ਹੈ ਕਿ ਅਸੀਂ ਐਕਟਰ ਹਰ ਫ਼ਿਲਮ ਨਾਲ ਇੱਕ ਨਵੇਂ ਸਾਂਚੇ ‘ਚ ਢਲਦੇ ਰਹਿੰਦੇ ਹਾਂ। ਅਸੀਂ ਜੋ ਵੀ ਫ਼ਿਲਮ ਕਰਦੇ ਹਾਂ ਉਸ ਤੋਂ ਸਮਝਿਆ ਜਾ ਸਕਦਾ ਹੈ ਕਿ ਅਸੀਂ ਕੀ ਹਾਂ ਅਤੇ ਕਿਸ ਰੋਲ ਨੂੰ ਚੰਗੀ ਤਰ੍ਹਾਂ ਨਿਭਾਉਣ ਦੀ ਖ਼ਾਸੀਅਤ ਰੱਖਦੇ ਹਾਂ। ਕੁੱਝ ਚੰਗੀਆਂ ਫ਼ਿਲਮਾਂ ਅਤੇ ਚਣੌਤੀਭਰਪੂਰ ਕਿਰਦਾਰ ਨਿਭਾਉਣ ਦਾ ਮੈਨੂੰ ਵੀ ਮੌਕਾ ਮਿਲਿਆ ਹੈ ਪਰ ਮੈਨੂੰ ਲਗਦਾ ਹੈ ਕਿ ਫ਼ਿਲਮ ਉੜੀ ਤੋਂ ਬਾਅਦ ਲੋਕਾਂ ਨੇ ਮੈਨੂੰ ਇੱਕ ਨਵੇਂ ਰੂਪ ‘ਚ ਦੇਖਿਆ ਹੈ। ਇਹ ਸਾਰਾ ਕੁੱਝ ਇੱਕ ਅਦਾਕਾਰ ਲਈ ਕਾਫ਼ੀ ਚੰਗੀ ਗੱਲ ਮੰਨਿਆ ਜਾਂਦਾ ਹੈ।”
ਜ਼ਿਕਰਯੋਗ ਹੈ ਕਿ ਫ਼ਿਲਮ ਉੜੀ ‘ਚ ਯਾਮੀ ਗੌਤਮ ਵਲੋਂ ਇੱਕ ਇੰਟੇਲੀਜੈਂਸ ਅਫ਼ਸਰ ਦਾ ਨਿਭਾਇਆ ਗਿਆ ਕਿਰਦਾਰ ਸਿਨੇਮਾ ਪ੍ਰੇਮੀਆਂ ਨੇ ਖ਼ੂਬ ਪਸੰਦ ਕੀਤਾ ਹੈ। ਇਸ ਕਿਰਦਾਰ ਨੇ ਯਾਮੀ ਪ੍ਰਤੀ ਫ਼ਿਲਮਸਾਜ਼ਾਂ ਦਾ ਨਜ਼ਰੀਆ ਬਦਲ ਕੇ ਰੱਖ ਦਿੱਤਾ ਹੈ। ਇਸੇ ਕਿਰਦਾਰ ਦੀ ਵਜ੍ਹਾ ਨਾਲ ਉਸ ਨੂੰ ਅਗਲੀ ਫ਼ਿਲਮ ਬਾਲਾ ਵੀ ਮਿਲੀ ਹੈ। ਦੱਸ ਦਈਏ ਕਿ ਫ਼ਿਲਮ ਬਾਲਾ ‘ਚ ਆਯੁਸ਼ਮਾਨ ਖੁਰਾਣਾ ਮੁੱਖ ਭੂਮਿਕਾ ਨਿਭਾ ਰਿਹਾ ਹੈ। ਇਸ ਫ਼ਿਲਮ ‘ਚ ਭੂਮੀ ਪੇਡਨੇਕਰ ਵੀ ਨਜ਼ਰ ਆਵੇਗੀ।
ਆਯੁਸ਼ਮਾਨ ਖੁਰਾਣਾ ਇਸ ਫ਼ਿਲਮ ‘ਚ ਇੱਕ ਗੰਜੇ ਵਿਅਕਤੀ ਦਾ ਕਿਰਦਾਰ ਨਿਭਾਏਗਾ। ਫ਼ਿਲਮ ਦੀ ਕਹਾਣੀ ਗੰਜੇਪਨ ‘ਤੇ ਆਧਾਰਿਤ ਹੋਵੇਗੀ। ਫ਼ਿਲਮ ‘ਚ ਦਿਖਾਇਆ ਜਾਵੇਗਾ ਇੱਕ ਗੰਜੇ ਵਿਅਕਤੀ ਦਾ ਲੋਕ ਕਿਸ ਤਰ੍ਹਾਂ ਮਜ਼ਾਕ ਉਡਾਉਂਦੇ ਹਨ ਅਤੇ ਉਸ ਨੂੰ ਕਿਹੜੀਆਂ-ਕਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭੂਮੀ ਪੇਡਨੇਕਰ ਅਤੇ ਆਯੁਸ਼ਮਾਨ ਦੀਆਂ ਪਹਿਲੀਆਂ ਦੋਹੇਂ ਫ਼ਿਲਮਾਂ ਸੁਪਰਹਿੱਟ ਰਹੀਆਂ ਸਨ।
ਯਾਮੀ ਗੌਤਮ ਦਾ ਮੰਨਣਾ ਹੈ ਕਿ ਫ਼ਿਲਮ ਉੜੀ ‘ਚ ਉਸ ਵਲੋਂ ਵਿਖਾਈ ਅਦਾਕਾਰੀ ਕਾਰਨ ਹੀ ਉਸ ਨੂੰ ਉਸ ਦੀ ਅਗਲੀ ਫ਼ਿਲਮ ਬਾਲਾ ਮਿਲੀ ਹੈ …