ਸੰਗਰੂਰ : ਲੋਕ ਸਭਾ ਚੋਣਾਂ 2019 ਦੇ ਤਾਜ਼ਾ ਰੁਝਾਨ ਮੁਤਾਬਕ ਦਿੱਲੀ ਦੀ ਆਮ ਆਦਮੀ ਪਾਰਟੀ ਦਾ ਇਸ ਵਾਰ ਦੇਸ਼ ਭਰ ਵਿਚ ਕਿਤੇ ਵੀ ਖਾਤਾ ਖੁੱਲਦਾ ਨਜ਼ਰ ਨਹੀਂ ਆ ਰਿਹਾ। ਸਿਰਫ ਪੰਜਾਬ ਵਿਚ ਇਕੋ-ਇਕ ਸੰਗਰੂਰ ਸੀਟ ਹੈ ਜਿੱਥੇ ਭਗਵੰਤ ਮਾਨ ਆਪਣੇ ਵਿਰੋਧੀਆਂ ਨੂੰ ਪਛਾੜ ਕੇ ਜਿੱਤ ਹਾਸਲ ਕੀਤੀ ਹੈ।
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਦੇਸ਼ ਵਿਚ 7 ਉਮੀਦਵਾਰ ਮੈਦਾਨ ਵਿਚ ਉਤਾਰੇ ਹਨ, ਜਿਨ੍ਹਾਂ ਵਿਚ ਰਾਜੇਸ਼ ਗੋਇਲ-ਪੁਰਬੀ ਦਿੱਲੀ, ਅਤਿਸ਼ੀ- ਉਤਰੀ-ਪੁਰਬੀ ਦਿੱਲੀ, ਦਿਲੀਪ ਪਾਂਡੇ- ਦੱਖਣੀ-ਪੁਰਬੀ ਦਿੱਲੀ, ਰਾਘਵ ਚੱਢਾ- ਦੱਖਣੀ ਦਿੱਲੀ, ਪੰਕਜ ਗੁਪਤ- ਚਾਦਨੀ ਚੌਕ, ਗੁੱਗਨ ਸਿੰਘ- ਉਤਰੀ-ਪੱਛਮੀ ਦਿੱਲੀ,
ਬਲਬੀਰ ਸਿੰਘ ਜਾਖੜ- ਪੱਛਮੀ ਦਿੱਲੀ ਤੋਂ ਉਮੀਦਵਾਰ ਹਨ। ਇਨ੍ਹਾਂ ਸਾਰੇ ਉਮੀਦਵਾਰਾਂ ਵਿਚ ਭਗਵੰਤ ਮਾਨ ਹੀ ਇਕਮਾਤਰ ਉਮੀਦਵਾਰ ਹੈ ਜੋ ਆਪਣੀ ਸੀਟ ‘ਤੇ ਜੇਤੂ ਰਿਹਾ ਹੈ।