ਸ਼੍ਰੀਨਗਰ— ਜੰਮੂ-ਕਸ਼ਮੀਰ ਤੋਂ ਲੋਕ ਸਭਾ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਹਨ। ਨੈਸ਼ਨਲ ਕਾਨਫਰੰਸ ਦੇ ਡਾ. ਫਾਰੂਕ ਅਬਦੁੱਲਾ ਨੇ ਸ਼੍ਰੀਨਗਰ ਸੀਟ ਜਿੱਤ ਲਈ ਹੈ। ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ 69953 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਓਧਰ ਊਧਮਪੁਰ ਸੀਟ ਨੂੰ ਮੁੜ ਤੋਂ ਜਿੱਤਣ ਵਿਚ ਡਾ. ਜਤਿੰਦਰ ਸਿੰਘ ਸਫਲ ਰਹੇ ਹਨ। ਉਨ੍ਹਾਂ ਨੇ 3,44,375 ਵੋਟਾਂ ਮਿਲੀਆਂ ਹਨ।
ਕਸ਼ਮੀਰ ਦੀਆਂ ਹੋਰ ਦੋ ਸੀਟਾਂ ‘ਤੇ ਨੈਸ਼ਨਲ ਕਾਨਫਰੰਸ ਨੇ ਲੀਡ ਬਣਾਈ ਹੋਈ ਹੈ। ਅੰਨਤਨਾਗ ਅਤੇ ਬਾਰਾਮੂਲਾ ‘ਚ ਵੀ ਨੈਸ਼ਨਲ ਕਾਨਫਰੰਸ ਉਮੀਦਵਾਰ ਅੱਗੇ ਚੱਲ ਰਹੇ ਹਨ। ਜੇਕਰ ਗੱਲ ਜੰਮੂ ਦੀ ਕੀਤੀ ਜਾਵੇ ਤਾਂ ਇੱਥੇ ਭਾਜਪਾ ਉਮੀਦਵਾਰ ਜੁਗਲ ਕਿਸ਼ੋਰ 2,72,190 ਵੋਟਾਂ ਨਾਲ ਅੱਗੇ ਚੱਲ ਰਹੇ ਹਨ।