ਚੰਡੀਗੜ੍ਹ : ਹੁਣ ਤੱਕ ਦੇ ਰੁਝਾਨਾਂ ਮੁਤਾਬਕ ‘ਕਿਰਨ ਖੇਰ’ ਜੇਤੂ

ਚੰਡੀਗੜ੍ਹ : ਚੰਡੀਗੜ੍ਹ ਤੋਂ ਭਾਜਪਾ ਦੀ ਕਿਰਨ ਖੇਰ ਹੁਣ ਤੱਕ ਮਿਲੇ ਰੁਝਾਨਾਂ ਮੁਤਾਬਕ ਜੇਤੂ ਰਹੀ ਹੈ। ਕਿਰਨ ਖੇਰ ਨੇ ਵੱਡੀ ਲੀਡ ਨਾਲ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਨੂੰ ਪਛਾੜਿਆ ਹੈ। ਕਿਰਨ ਖੇਰ ਹੁਣ ਤੱਕ ਪਵਨ ਬਾਂਸਲ ਤੋਂ 16839 ਵੋਟਾਂ ਨਾਲ ਅੱਗੇ ਚੱਲ ਰਹੀ ਹੈ, ਜਦੋਂ ਕਿ ਪਵਨ ਬਾਂਸਲ ਨੂੰ ਹੁਣ ਤੱਕ ਦੇ ਰੁਝੇਵਿਆਂ ਮੁਤਾਬਕ 118899 ਵੋਟਾਂ ਹਾਸਲ ਹੋਈਆਂ ਹਨ, ਜਦੋਂ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੋਹਨ ਧਵਨ ਹੁਣ ਤੱਕ ਸਿਰਫ 8826 ਵੋਟਾਂ ਹੀ ਹਾਸਲ ਕਰ ਸਕੇ ਹਨ।