ਕੋਲਕਾਤਾ—ਪੱਛਮੀ ਬੰਗਾਲ ‘ਚ ਚੋਣ ਹਿੰਸਾ ਹੁਣ ਤੱਕ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਬੰਗਾਲ ਦੇ ਕੂਚ ਬਿਹਾਰ ਸਥਿਤ ਸਿਤਾਈ ‘ਚ ਫਿਰ ਹਿੰਸਾ ਹੋਣ ਕਾਰਨ ਭਾਰਤੀ ਜਨਤਾ ਪਾਰਟੀ ਦੇ 5 ਵਰਕਰ ਜ਼ਖਮੀ ਹੋ ਗਏ ਹਨ। ਭਾਜਪਾ ਨੇ ਟੀ. ਐੱਮ. ਸੀ. ਵਰਕਰਾਂ ‘ਤੇ ਦੋਸ਼ ਲਗਾਏ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਰੋਡ ਸ਼ੋਅ ਦੌਰਾਨ ਭਾਰਤੀ ਜਨਤਾ ਪਾਰਟੀ ਅਤੇ ਤ੍ਰਿਣਾਮੂਲ ਕਾਂਗਰਸ ਪਾਰਟੀ ਦੇ ਵਰਕਰਾਂ ਵਿਚਾਲੇ ਕਥਿਤ ਤੌਰ ‘ਤੇ ਜ਼ੋਰਦਾਰ ਝੜਪਾਂ ਹੋਈਆਂ ਸੀ। ਇਲਾਕੇ ‘ਚ ਗੋਲੀਬਾਰੀ ਅਤੇ ਬੰਬ ਧਮਾਕੇ ਵੀ ਕੀਤੇ ਗਏ ਸੀ। ਹਿੰਸਾ ‘ਚ ਕੁਝ ਵਾਹਨਾਂ ਨੂੰ ਅੱਗ ਵੀ ਲਗਾਈ ਗਈ ਸੀ।