ਤਰਨਤਾਰਨ — ਇਥੋਂ ਦੇ ਪਿੰਡ ਮਾਨੋਚਾਹਲ ਸਥਿਤ ਗੁਰਦੁਆਰਾ ਜੋਗੀ ਪੀਰ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5 ਅੰਗ ਅਗਨੀ ਭੇਟ ਚੜ ਗਏ। ਅੱਗ ਲੱਗਣ ਦਾ ਕਾਰਨ ਸਪਾਰਕਿੰਗ ਦੱਸਿਆ ਜਾ ਰਿਹਾ ਹੈ। ਸੂਚਨਾ ਪਾ ਕੇ ਐੱਸ.ਜੀ.ਪੀ.ਸੀ. ਧਰਮ ਪ੍ਰਚਾਰਕ ਕਮੇਟੀ ਦੇ ਮੈਂਬਰ ਵੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਅੱਗ ਬੁਝਾਉਂਦੇ ਸਮੇਂ 6 ਹੋਰ ਸਰੂਪਾਂ ਨੂੰ ਨੁਕਸਾਨ ਪਹੁੰਚਿਆ ਹੈ। ਸਿੱਖ ਜਥੇਬੰਦੀਆਂ ਮੌਕੇ ‘ਤੇ ਪਹੁੰਚੀਆਂ ਅਤੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਸ ਨੇ ਸਥਿਤੀ ਦਾ ਜਾਇਜ਼ਾ ਲਿਆ।