ਚੰਡੀਗੜ੍ਹ – ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ ਚੋਣ ਜ਼ਾਬਤੇ ਦੀ ਉਲੰਘਣੇ ਮਾਮਲੇ ਵਿਚ ਨੋਟਿਸ ਜਾਰੀ ਕਰਕੇ ਉਹਨਾਂ ਤੋਂ ਜਵਾਬ ਮੰਗਿਆ ਗਿਆ ਹੈ। ਇਸ ਨੋਟਿਸ ਦਾ ਜਵਾਬ ਦੇਣ ਲਈ ਉਹਨਾਂ ਨੂੰ ਅੱਜ ਸਵੇਰੇ 9 ਵਜੇ ਦਾ ਸਮਾਂ ਦਿੱਤਾ ਗਿਆ ਸੀ।
ਦੱਸਣਯੋਗ ਹੈ ਕਿ ਚੋਣ ਅਧਿਕਾਰੀਆਂ ਨੇ ਪਾਇਆ ਕਿ ਸੰਨੀ ਦਿਓਲ ਵਲੋਂ ਕੱਲ੍ਹ 9.30 ਵਜੇ ਪਠਾਨਕੋਟ ਵਿਖੇ ਪਬਲਿਕ ਮੀਟਿੰਗ ਕੀਤੀ ਗਈ, ਜਦਕਿ ਚੋਣ ਪ੍ਰਚਾਰ 6 ਵਜੇ ਬਾਅਦ ਕਰਨ ਦੀ ਮਨਾਹੀ ਸੀ। ਇਥੇ 200 ਲੋਕ ਇਕੱਠੇ ਸਨ। ਇਸ ਪਬਲਿਕ ਮੀਟਿੰਗ ਦੌਰਾਨ ਲਾਊਡ ਸਪੀਕਰ ਦੀ ਵੀ ਵਰਤੋਂ ਕੀਤੀ ਗਈ। ਜੋ ਕਿ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਹੈ।