ਸੋਲਨ—ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਹਿਮਾਚਲ ਪ੍ਰਦੇਸ ਦੇ ਸੋਲਨ ਜ਼ਿਲੇ ‘ਚ ਪੀ. ਐੱਮ. ਮੋਦੀ ‘ਤੇ ਨੋਟਬੰਦੀ, ਰਾਡਾਰ ਅਤੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਨਿਸ਼ਾਨਾ ਵਿੰਨਿਆਂ। ਉਨ੍ਹਾਂ ਨੇ ਕਿਹਾ ਕਿ ਐੱਸ. ਪੀ. ਜੀ. ਨੇ ਮੈਨੂੰ ਦੱਸਿਆ ਹੈ ਕਿ ਨੋਟਬੰਦੀ ਤੋਂ ਪਹਿਲਾਂ ਮੋਦੀ ਨੇ ਪੂਰੇ ਕੈਬਨਿਟ ਨੂੰ ਤਾਲਾ ਲਗਾ ਕੇ ਬੰਦ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਰਿਜ਼ਰਵ ਬੈਂਕ ਆਫ ਇੰਡੀਆ ਦੇਸ਼ ਨੂੰ 70 ਸਾਲ ਤੋਂ ਚਲਾ ਰਿਹਾ ਹੈ ਪਰ ਪੀ. ਐੱਮ. ਮੋਦੀ ਨੇ ਨੋਟਬੰਦੀ ਨੂੰ ਲੈ ਕੇ ਉਨ੍ਹਾਂ ਤੋਂ ਨਹੀਂ ਪੁੱਛਿਆ। ਪੀ. ਐੱਮ. ਮੋਦੀ ਕਿੰਨੇ ਸਮਝਦਾਰ ਹਨ, ਇਸ ਦਾ ਅੰਦਾਜ਼ਾ ਤਾਂ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਏਅਰਫੋਰਸ ਦੇ ਲੋਕਾਂ ਨੂੰ ਕਿਹਾ ਘਬਰਾਓ ਨਾ, ਬੱਦਲਾਂ ਤੋਂ ਸਾਨੂੰ ਫਾਇਦਾ ਮਿਲੇਗਾ। ਰਡਾਰ ਹਵਾਈ ਜਹਾਜ਼ਾਂ ਨੂੰ ਬੱਦਲਾਂ ‘ਚ ਨਹੀਂ ਦੇਖ ਸਕਣਗੇ। ਰਾਹੁਲ ਗਾਂਧੀ ਨੇ ਪੀ.ਐੱਮ. ਮੋਦੀ ਦੇ ਰਾਡਾਰ ਵਾਲੇ ਬਿਆਨ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਜਦੋਂ ਇਸ ਤਰ੍ਹਾਂ ਦੇ ਬੱਦਲ ਆਉਂਦੇ ਹਨ ਤਾਂ ਏਅਰ ਇੰਡੀਆ ਦੇ ਹਵਾਈ ਜਹਾਜ਼ ਗਾਇਬ ਹੋ ਜਾਂਦੇ ਹਨ।
ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਮੋਦੀ ਅਡਵਾਨੀ ਨੂੰ ਦੇਖਦੇ ਤੱਕ ਵੀ ਨਹੀਂ ਹੈ ਜਦਕਿ ਅਡਵਾਨੀ ਤੁਹਾਡੇ ਗੁਰੂ ਹਨ ਮੋਦੀ ਜੀ, ਉਨ੍ਹਾਂ ਨੇ ਤੁਹਾਨੂੰ ਸਿਖਾਇਆ ਹੈ। ਪੁਲਵਾਮਾ ਹਮਲੇ ਨੂੰ ਲੈ ਕੇ ਅਸੀਂ ਕਦੇ ਸਿਹਰਾ ਨਹੀਂ ਲਿਆ। ਰਾਹੁਲ ਨੇ ਮੋਦੀ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ਮੋਦੀ ਚਾਈਨਾ ਤੋਂ ਸੇਬ ਮੰਗਵਾਉਂਦੇ ਹਨ ਪਰ ਹਿਮਾਚਲ ਦੇ ਨੌਜਵਾਨਾਂ ਨੂੰ ਪਕੌੜ ਤਲਣ ਲਈ ਬੋਲਦੇ ਹਨ। ਕੀ ਹਿਮਾਚਲ ਦੇ ਸੇਬ ਮੇਡ ਇਨ ਇੰਡੀਆ ਨਹੀਂ ਹਨ?
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮੋਦੀ ਪ੍ਰੈਸ ਕਾਨਫਰੰਸ ਨਹੀਂ ਕਰਦੇ ਹਨ। ਉਹ ਇੰਟਰਵਿਊ ਦਿੰਦੇ ਹਨ ਅਤੇ ਉਨ੍ਹਾਂ ਨਾਲ ਰਾਡਾਰ ਨੂੰ ਲੈ ਕੇ ਅਤੇ ਅੰਬ ਕਿਵੇ ਖਾਂਦੇ ਜਾਂਦੇ ਹਨ, ਇਹੋ ਜਿਹੇ ਸਵਾਲ ਪੁੱਛੇ ਜਾਂਦੇ ਹਨ। ਪ੍ਰੈੱਸ ਕਾਨਫਰੰਸ ‘ਚ ਮੇਰੇ ਤੋਂ ਪੱਤਰਕਾਰ ਪੁੱਛਦੇ ਹਨ ਕਿ ‘ਨਿਆਯ ਯੋਜਨਾ’ ਕਿਵੇ ਚਲਾਓਗੇ, ਪੈਸਾ ਕਿੱਥੋ ਆਵੇਗਾ, ਕਿਸਾਨਾਂ ਨੂੰ ਸਮਰਥਨ ਮੁੱਲ ਕਿਵੇ ਦਿਵਾਓਗੇ।