ਚੰਡੀਗੜ੍ਹ ਭਾਜਪਾ ਨੇ ਜਾਰੀ ਕੀਤਾ ‘ਘੋਸ਼ਣਾ ਪੱਤਰ’

ਚੰਡੀਗੜ੍ਹ : ਚੰਡੀਗੜ੍ਹ ‘ਚ ਵੀਰਵਾਰ ਨੂੰ ਭਾਜਪਾ ਉਮੀਦਵਾਰ ਕਿਰਨ ਖੇਰ ਤੇ ਪ੍ਰਦੇਸ਼ ਪ੍ਰਧਾਨ ਸੰਜੇ ਟੰਡਨ ਵਲੋਂ ਘੋਸ਼ਣਾ ਪੱਤਰ ਜਾਰੀ ਕੀਤਾ ਗਿਆ, ਜਿਸ ‘ਚ ਸੰਸਦ ਮੈਂਬਰ ਕਿਰਨ ਖੇਰ ਵਲੋਂ ਪਿਛਲੇ 5 ਸਾਲਾਂ ਦੌਰਾਨ ਕੀਤੇ ਗਏ ਕੰਮਾਂ ਦਾ ਬਿਓਰਾ ਦਿੱਤਾ ਗਿਆ ਹੈ। ਭਾਜਪਾ ਦੇ ਇਸ ਘੋਸ਼ਣਾ ਪੱਤਰ ‘ਚ ਮੋਨੋ ਰੇਲ ਚਲਾਉਣਾ, ਸਿਟੀਜਨ ਚਾਰਟਰ ਲਾਗੂ ਕਰਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕਿਰਾਏਦਾਰਾਂ ਨੂੰ ਮਕਾਨ ਦੇਣਾ, ਚੰਡੀਗੜ੍ਹ ਵਾਸੀਆਂ ਨੂੰ ਪ੍ਰਸ਼ਾਸਨ ਤੇ ਨਿਗਮ ‘ਚ ਨੌਕਰੀਆਂ ਨੂੰ ਪਹਿਲੇ ਦੇਣਾ ਅਤੇ ਡੰਪਿੰਗ ਗਰਾਊਂਡ ਤੋਂ ਛੁਟਕਾਰਾ ਦਿਵਾਉਣਾ ਆਦਿ ਮੁੱਖ ਗੱਲਾਂ ਨੂੰ ਸ਼ਾਮਲ ਕੀਤਾ ਗਿਆ ਹੈ।