ਬੌਲੀਵੁਡ ਅਭਿਨੇਤਰੀ ਪਰਿਣੀਤੀ ਚੋਪੜਾ ਅਰਜੁਨ ਕਪੂਰ ਨੂੰ ਆਪਣਾ ਸਭ ਤੋਂ ਸੱਚਾ ਦੋਸਤ ਮੰਨਦੀ ਹੈ। ਇਹ ਦੋਹੇਂ ਸਟਾਰਜ਼ ਹੁਣ ਤਕ ਫ਼ਿਲਮ ਇਸ਼ਕਜਾਦੇ ਅਤੇ ਨਮਸਤੇ ਇੰਗਲੈਂਡ ‘ਚ ਇਕੱਠੇ ਅਦਾਕਾਰੀ ਦਿਖਾ ਚੁੱਕੇ ਹਨ। ਦੋਵੇਂ ਜਲਦ ਹੀ ਫ਼ਿਲਮ ਸੰਦੀਪ ਔਰ ਪਿੰਕੀ ਫ਼ਰਾਰ ‘ਚ ਵੀ ਨਜ਼ਰ ਆਉਣਗੇ। ਹਾਲ ਹੀ ‘ਚ ਇੱਕ ਪ੍ਰੋਗਰਾਮ ਦੌਰਾਨ ਪਰਿਣੀਤੀ ਨੇ ਕਿਹਾ, ”ਬੌਲੀਵੁਡ ‘ਚ ਇੱਕ ਸੱਚੇ ਦੋਸਤ ਨੂੰ ਲੱਭਣਾ ਮੁਸ਼ਕਿਲ ਹੈ, ਅਤੇ ਇਸ ਗੱਲ ਦੀ ਉਸ ਨੂੰ ਖ਼ੁਸ਼ੀ ਹੈ ਕਿ ਅਰਜੁਨ ਕਪੂਰ ਦੇ ਰੂਪ ‘ਚ ਉਸ ਨੂੰ ਇੱਕ ਸੱਚਾ ਦੋਸਤ ਮਿਲਿਆ ਹੈ।”
ਇਸ ਪ੍ਰੋਗਰਾਮ ‘ਚ ਪਰਿਣੀਤੀ ਨੇ ਆਪਣੇ ਅਤੇ ਅਰਜੁਨ ਕਪੂਰ ਦੇ ਰਿਸ਼ਤਿਆਂ ਨੂੰ ਲੈ ਕੇ ਕਈ ਖ਼ੁਲਾਸੇ ਕੀਤੇ। ਪਰਿਣੀਤੀ ਨੇ ਕਿਹਾ, ”ਸਾਡੇ ‘ਚ ਸੱਚੀ ਦੋਸਤੀ ਦਾ ਮਜ਼ਬੂਤ ਰਿਸ਼ਤਾ ਹੈ। ਵੈਸੇ ਬੌਲੀਵੁਡ ‘ਚ ਚੰਗੇ ਦੋਸਤ ਬਹੁਤ ਘੱਟ ਮਿਲਦੇ ਹਨ, ਪਰ ਅਰਜੁਨ ਮੇਰਾ ਇੱਕ ਚੰਗਾ ਦੋਸਤ ਹੈ। ਮੈਨੂੰ ਆਪਣੀ ਤਸਵੀਰ ਲੈਣ ਲਈ ਆਪਣਾ ਫ਼ੋਨ ਉਸ ਨੂੰ ਦੇਣ ‘ਚ ਕੋਈ ਇਤਰਾਜ਼ ਨਹੀਂ, ਪਰ ਜਦੋਂ ਮੈਂ ਆਪਣੇ ਮੋਬਾਈਲ ਫ਼ੋਨ ਦੀ ਗੈਲਰੀ ‘ਚ ਫ਼ੋਟੋਆਂ ਦੇਖਦੀ ਹਾਂ ਤਾਂ 50 ਤੋਂ ਜ਼ਿਆਦਾ ਸੈਲਫ਼ੀਆਂ ਅਰਜੁਨ ਦੀਆਂ ਹੀ ਹੁੰਦੀਆਂ ਹਨ।” ਜ਼ਿਕਰਯੋਗ ਹੈ ਕਿ ਇਸ ਵਕਤ ਪਰਿਣੀਤੀ ਚੋਪੜਾ ਫ਼ਿਲਮ ਜਬੜੀਆ ਜੋੜੀ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਉਸ ਤੋਂ ਬਾਅਦ ਪਰਿਣੀਤੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਦੀ ਬਾਇਓਪਿਕ ਸ਼ੁਰੂ ਕਰੇਗੀ।