ਗੁਰਚਰਨ ਸਿੰਘ ਟੌਹੜਾ ਦੇ ਭਤੀਜੇ ਨੇ ਫੜ੍ਹਿਆ ਕਾਂਗਰਸ ਦਾ ‘ਹੱਥ’

ਚੰਡੀਗੜ੍ਹ : ਸਾਬਕਾ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਦੇ ਭਤੀਜੇ ਉਪਕਾਰ ਸਿੰਘ ਨੇ ਵੀਰਵਾਰ ਨੂੰ ਕਾਂਗਰਸ ਦਾ ਹੱਥ ਫੜ੍ਹ ਲਿਆ ਹੈ। ਉਪਕਾਰ ਸਿੰਘ ਟੌਹੜਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ‘ਚ ਕਾਂਗਰਸ ‘ਚ ਸ਼ਾਮਲ ਹੋਏ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਤੋਂ ਬਾਅਦ ਟੀ. ਐੱਮ. ਸੀ. ਜੁਆਇਨ ਕਰ ਚੁੱਕੀ ਅਮ੍ਰਿਤ ਗਿੱਲ ਵੀ ਕਾਂਗਰਸ ‘ਚ ਸ਼ਾਮਲ ਹੋ ਗਈ।