ਮਜ਼ਬੂਤ ਸਰਕਾਰ ਕਾਰਨ ਦੁਨੀਆ ‘ਚ ਭਾਰਤ ਦਾ ਡੰਕਾ : PM ਮੋਦੀ

ਫਤਿਹਾਬਾਦ—ਪ੍ਰਧਾਨ ਮੰਤਰੀ ਅੱਜ ਭਾਵ ਬੁੱਧਵਾਰ ਨੂੰ ਹਰਿਆਣਾ ਦੇ ਫਤਿਹਾਬਾਦ ਚੋਣ ਰੈਲੀ ਨੂੰ ਸੰਬੋਧਿਤ ਕਰਨ ਪਹੁੰਚੇ। ਇਸ ਦੌਰਾਨ ਪੀ. ਐੱਮ. ਮੋਦੀ ਨੇ ਕਾਂਗਰਸ ਦੇ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ 5 ਪੜਾਆਂ ਦੌਰਾਨ ਹੋਈ ਵੋਟਿੰਗ ‘ਚ ਸਾਫ ਹੋ ਚੁੱਕਿਆ ਹੈ ਕਿ 23 ਮਈ ਨੂੰ ਇੱਕ ਵਾਰ ਫਿਰ ਮੋਦੀ ਸਰਕਾਰ ਆਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਮਜ਼ਬੂਤ ਸਰਕਾਰ ਦੀ ਕਾਰਨ ਦੁਨੀਆਂ ‘ਚ ਭਾਰਤ ਦਾ ਡੰਕਾ ਵਜ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਚਾਹੁੰਦੀ ਹੈ ਕਿ ਦੇਸ਼ਧ੍ਰੋਹੀਆਂ ਨੂੰ ਖੁੱਲੀ ਛੁੱਟੀ ਮਿਲੇ ਪਰ ਬਿਨਾਂ ਰੱਖਿਆ ਨੀਤੀ ਦੇ ਕਿਸੇ ਦੇਸ਼ ਦੀ ਸੁਰੱਖਿਆ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਜਪਾ ਕਿਸਾਨ ਅਤੇ ਜਵਾਨਾਂ ਦੇ ਨਾਲ ਹੈ।
ਪੀ. ਐੱਮ. ਮੋਦੀ ਨੇ ਕਿਹਾ ਕਿ ਪਹਿਲਾਂ ਦੀ ਕਾਂਗਰਸ ਸਰਕਾਰ ਅੱਤਵਾਦੀ ਹਮਲਿਆਂ ‘ਚੇ ਬਿਆਨ ਦਿੰਦੀ ਸੀ ਪਰ ਹੁਣ ਮਜ਼ਬੂਤ ਸਰਕਾਰ ਹੈ ਅਤੇ ਹੁਣ ਸਾਡੇ ਜਵਾਨ ਪਾਕਿਸਤਾਨ ‘ਚ ਉਨ੍ਹਾਂ ਦੇ ਅੱਡਿਆਂ ‘ਚ ਦਾਖਲ ਹੋ ਕੇ ਮਾਰਦੇ ਸੀ। ਕਾਂਗਰਸ ਦੀ ਸਰਕਾਰਾਂ ਨੇ ਦੇਸ਼ ਦੀ ਸੁਰੱਖਿਆ ਲਈ ਪੁਖਤਾ ਕਦਮ ਨਹੀਂ ਚੁੱਕੇ ਸੀ।
ਦੱਸ ਦੇਈਏ ਕਿ ਅੱਜ ਹਰਿਆਣਾ ਦੇ ਸਿਰਸਾ ਅਤੇ ਹਿਸਾਰ ਸੀਟ ‘ਤੇ ਲੋਕ ਸਭਾ ਉਮੀਦਵਾਰਾਂ ਦੇ ਪੱਖ ‘ਚ ਰੈਲੀ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਤਿਹਾਬਾਦ ਪਹੁੰਚ ਚੁੱਕੇ ਹਨ। ਇੱਥੇ ਹੁੱਡਾ ਗਰਾਊਂਡ ‘ਚ ਰੈਲੀ ਨੂੰ ਸੰਬੋਧਿਤ ਕਰ ਰਹੇ ਹਨ ਅਤੇ ਵੱਡੀ ਗਿਣਤੀ ‘ਚ ਲੋਕ ਵੀ ਰੈਲੀ ‘ਚ ਪਹੁੰਚੇ। ਰੈਲੀ ‘ਚ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਭਾਜਪਾ ਦੇ ਕੌਮੀ ਜਨਰਲ ਸਕੱਤਰ ਡਾ. ਅਨਿਲ ਜੈਨ, ਸੂਬਾ ਪ੍ਰਧਾਨ ਸੁਭਾਸ਼ ਬਰਾਲਾ, ਕੇਂਦਰੀ ਮੰਤਰੀ ਬੀਰੇਂਦਰ ਸਿੰਘ, ਰਾਜ ਸਭਾ ਮੈਂਬਰ ਡੀ. ਪੀ. ਵਾਟਸ, ਵਿੱਤ ਮੰਤਰੀ ਕੈਪਟਨ ਅਭਿਮਨਿਯੂ, ਸਿਰਸਾ ਉਮੀਦਵਾਰ ਸੁਨੀਤਾ ਦੁੱਗਲ, ਹਿਸਾਰ ਉਮੀਦਵਾਰ ਬ੍ਰਜੇਂਦਰ ਸਿੰਘ, ਵਿਧਾਇਕ ਬਲਕੌਰ ਸਿੰਘ, ਵਿਧਾਇਕ ਡਾ. ਕਮਲ ਗੁਪਤਾ, ਬਿਸ਼ਾਮਭਰ ਵਾਲਮੀਕ, ਵਿਧਾਇਕ ਪ੍ਰੇਮਲਤਾ ਵੀ ਰੈਲੀ ‘ਚ ਪਹੁੰਚੇ ਹਨ।