ਭਾਜਪਾ ਉਮੀਦਵਾਰ ਸ਼ੰਤਨੂ ਠਾਕੁਰ ਸੜਕ ਹਾਦਸੇ ‘ਚ ਗੰਭੀਰ ਜ਼ਖਮੀ

ਕੋਲਕਾਤਾ-ਪੱਛਮੀ ਬੰਗਾਲ ਦੇ ਬਨਗਾਂਵ ਸੰਸਦੀ ਸੀਟ ਤੋਂ ਭਾਜਪਾ ਉਮੀਦਵਾਰ ਸ਼ੰਤਨੂ ਠਾਕੁਰ ਸੜਕ ਹਾਦਸੇ ‘ਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਉਨ੍ਹਾਂ ਨੂੰ ਸਥਾਨਿਕ ਹਸਪਤਾਲ ਭਰਤੀ ਕਰਵਾਇਆ ਗਿਆ। ਪੱਛਮੀ ਬੰਗਾਲ ਸੂਬਾ ਭਾਜਪਾ ਦੇ ਉਮੀਦਵਾਰ ਜੈਪ੍ਰਕਾਸ਼ ਮਜੂਮਦਾਰ ਨੇ ਇਸ ਹਾਦਸੇ ਪਿੱਛੇ ਸਾਜ਼ਿਸ਼ ਹੋਣ ਬਾਰੇ ਸ਼ੱਕ ਜਤਾਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਦੁਪਹਿਰ 1 ਵਜੇ ਵਾਪਰਿਆ, ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਸ਼ੰਤਨੂ ਠਾਕੁਰ ਜੁਗਲੀ ਤੋਂ ਗਾਈਘਾਟਾ ਜਾ ਰਹੇ ਸੀ। ਉਸ ਸਮੇਂ ਸਾਹਮਣੇ ਆ ਰਹੇ ਇੱਕ ਸਰਕਾਰੀ ਵਾਹਨ ਦਾ ਉਨ੍ਹਾਂ ਦੀ ਗੱਡੀ ਨਾਲ ਟੱਕਰ ਹੋ ਗਈ। ਹਾਦਸੇ ‘ਚ ਉਨ੍ਹਾਂ ਦੀ ਸਕਾਰਪਿਓ ਗੱਡੀ ਬੁਰੀ ਤਰ੍ਹਾਂ ਨਾਲ ਹਾਦਸਾਗ੍ਰਸਤ ਹੋ ਗਈ। ਦੱਸ ਦੇਈਏ ਕਿ ਬਾਨਗਾਂਵ ‘ਚ 6 ਮਈ ਨੂੰ ਲੋਕ ਸਭਾ ਦੇ 5ਵੇਂ ਪੜਾਅ ਤਹਿਤ ਵੋਟਾਂ ਹੋਣੀਆਂ ਹਨ। ਪੱਛਮੀ ਬੰਗਾਲ ‘ਚ 7 ਪੜਾਆਂ ‘ਚ ਵੋਟਾਂ ਹੋ ਰਹੀਆਂ ਹਨ। ਇਨ੍ਹਾਂ ਸਾਰੇ ਪੜਾਅ ਦੇ ਨਤੀਜੇ 23 ਮਈ ਨੂੰ ਆਉਣੇ ਹਨ।