ਆਲ ਇੰਡੀਆ ਜੱਟ ਮਹਾਂ ਸਭਾ ਪੰਜਾਬ ਅਤੇ ਚੰਡੀਗੜ੍ਹ ਦੀ ਬੈਠਕ ਵਿੱਚ ਕਾਂਗਰਸ ਨੂੰ ਜਿਤਾਉਣ ਲਈ ਪੁਰਜ਼ੋਰ ਹਮਾਇਤ ਜੁਟਾਉਣ ਦਾ ਐਲਾਨ

ਆਲ ਇੰਡੀਆ ਜੱਟ ਮਹਾਂ ਸਭਾ ਪੰਜਾਬ ਅਤੇ ਚੰਡੀਗੜ੍ਹ ਦੀ ਬੈਠਕ ਅੱਜ ਚੰਡੀਗੜ੍ਹ ਵਿਖੇ ਹੋਈ ਜਿਸ ਦਾ ਪ੍ਬੰਧ ਕੌਮੀ ਸੀਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਹਰਪੁਰਾ ਅਤੇ ਰਾਜਿੰਦਰ ਸਿੰਘ ਬਡਹੇੜੀ ਸੂਬਾ ਪ੍ਰਧਾਨ ਆਲ ਇੰਡੀਆ ਜੱਟ ਮਹਾਂ ਸਭਾ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਨੇ ਕੀਤਾ ਬੈਠਕ ਵਿੱਚ ਯੁਵਰਾਜ ਰਣਇੰਦਰ ਸਿੰਘ ਕੌਮੀ ਡੈਲੀਗੇਟ ਅਤੇ ਪੰਜਾਬ ਕਾਂਗਰਸ ਕਾਂਗਰਸ ਚੋਣ ਕਮੇਟੀ ਦੇ ਚੇਅਰਮੈਨ ਸ ਲਾਲ ਸਿੰਘ ਚੇਅਰਮੈਨ ਪੰਜਾਬ ਮੰਡੀ ਬੋਰਡ ਨੇ ਸ਼ਿਰਕਤ ਕੀਤੀ ।
ਬੈਠਕ ਵਿੱਚ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਅਤੇ ਪੰਜਾਬ ਦੇ ਸਮੂਹ ਜ਼ਿਲਾ ਪ੍ਰਧਾਨ ਜੱਟ ਮਹਾਂ ਸਭਾ,ਜ਼ੋਨਲ ਇੰਚਾਰਜ ਜਸਵੰਤ ਸਿੰਘ ਚੌਟਾਲਾ, ਸ਼ਵਿੰਦਰ ਸਿੰਘ ਦੋਬਲੀਆ, ਮੇਜਰ ਸਿੰਘ ਮੁੱਲਾਂਪੁਰ, ਹਰਜਿੰਦਰ ਸਿੰਘ ਖੁੱਡੀਆਂ, ਕੇਂਦਰੀ ਮੀਡੀਆ ਇੰਚਾਰਜ ਗੁਰਵਿੰਦਰ ਸਿੰਘ ਗਿੱਲ,ਰਾਣੀ ਭਵਜੋਤ ਕੌਰ ਭੁੱਲਰ ਐਡਵੋਕੇਟ,ਨਿਰਮਲ ਸਿੰਘ ਢਿੱਲੋਂ ਆਦਿ ਸੀਨੀਅਰ ਨੇਤਾਵਾਂ ਨੇ ਭਾਗ ਲਿਆ ਅਤੇ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜੱਟ ਮਹਾਂ ਸਭਾ ਪੰਜਾਬ ਵਿੱਚ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਉਮੀਦਵਾਰਾਂ ਅਤੇ ਚੰਡੀਗੜ੍ਹ ਵਿੱਚ ਵੀ ਕਾਂਗਰਸ ਉਮੀਦਵਾਰ ਦੀ ਹਿਮਾਇਤ ਕਰੇਗੀ ।
ਮੀਟਿੰਗ ਤੋਂ ਬਾਅਦ ਯੁਵਰਾਜ ਰਣਇੰਦਰ ਸਿੰਘ ਅਤੇ ਸਰਦਾਰ ਲਾਲ ਸਿੰਘ ਚੇਅਰਮੈਨ ਪੰਜਾਬ ਚੋਣ ਕਮੇਟੀ ਨੇ ਜੱਟ ਮਹਾਂ ਸਭਾ ਦਾ ਹਿਮਾਇਤ ਦਾ ਐਲਾਨ ਕਰਨ ਲਈ ਧੰਨਵਾਦ ਕੀਤਾ ਗਿਆ ਹੈ ਅਤੇ ਜੱਟ ਮਹਾਂ ਸਭਾ ਨੂੰ ਹਰ ਤਰ੍ਹਾਂ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ ।