ਖਹਿਰਾ ਦੀ ਪੰਜਾਬ ਏਕਤਾ ਪਾਰਟੀ ਨੂੰ ਮਿਲਿਆ ਚੋਣ ਨਿਸ਼ਾਨ

ਚੰਡੀਗਡ੍ਹ/ਜਲੰਧਰ— ਪੰਜਾਬ ‘ਚ ਨਵੀਂ ਬਣੀ ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਨੂੰ ਚੋਣ ਕਮਿਸ਼ਨ ਵੱਲੋਂ ‘ਚਾਬੀ’ ਦਾ ਚੋਣ ਨਿਸ਼ਾਨ ਦੇ ਦਿੱਤਾ ਗਿਆ ਹੈ, ਜਿਸ ਦੇ ਆਧਾਰ ‘ਤੇ ਚਾਬੀ ਦੇ ਨਿਸ਼ਾਨ ‘ਤੇ ਖਹਿਰਾ ਦੀ ਪਾਰਟੀ ਲੋਕ ਸਭਾ ਚੋਣਾਂ ਲੜੇਗੀ। ਦੱਸ ਦੇਈਏ ਕਿ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਪੰਜਾਬ ‘ਚ ਲੋਕ ਸਭਾ ਹਲਕੇ ਬਠਿੰਡਾ, ਫਰੀਦਕੋਟ ਅਤੇ ਖਡੂਰ ਸਾਹਿਬ ਤੋਂ ਲੋਕ ਸਭਾ ਦੀਆਂ ਤਿੰਨ ਸੀਟਾਂ ‘ਤੇ ਚੋਣਾਂ ਲੜ ਰਹੀ ਹੈ ਜਦਕਿ ਪੰਜਾਬ ਦੀਆਂ ਬਾਕੀ ਸੀਟਾਂ ‘ਤੇ ਖਹਿਰਾ ਦੇ ਭਾਈਵਾਲ ਗਠਜੋੜ ਚੋਣਾਂ ਲੜ ਰਹੇ ਹਨ। ਖਡੂਰ ਸਾਹਿਬ ਤੋਂ ਪੰਜਾਬ ਏਕਤਾ ਪਾਰਟੀ ਦੀ ਉਮੀਦਵਾਰ ਪਰਮਜੀਤ ਕੌਰ ਖਾਲੜਾ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ, ਉਥੇ ਹੀ ਸੁਖਪਾਲ ਖਹਿਰਾ ਬਠਿੰਡਾ ਤੋਂ ਅਤੇ ਫਰੀਦਕੋਟ ਤੋਂ ਖਹਿਰਾ ਦੀ ਪਾਰਟੀ ਵੱਲੋਂ ਮਾਸਟਰ ਬਲਦੇਵ ਸਿੰਘ ਚੋਣਾਂ ਲੜ ਰਹੇ ਹਨ।