ਅਜ਼ਹਰ ‘ਤੇ ਪਾਬੰਦੀ ਦੀਆਂ ਖੁਸ਼ੀਆਂ ਨਹੀਂ ਮਨ੍ਹਾ ਰਹੇ ਵਿਰੋਧੀ ਧਿਰ : ਜੇਤਲੀ

ਨਵੀਂ ਦਿੱਲੀ— ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵਲੋਂ ਗਲੋਬਲ ਅੱਤਵਾਦੀ ਐਲਾਨ ਕੀਤੇ ਜਾਣ ਨੂੰ ਭਾਰਤ ਦੀ ਵੱਡੀ ਕੂਟਨੀਤਕ ਜਿੱਤ ਦੱਸਦੇ ਹੋਏ ਭਾਜਪਾ ਨੇ ਵੀਰਵਾਰ ਨੂੰ ਕਿਹਾ ਕਿ ਵਿਰੋਧੀ ਦਲ ਇਸ ਉਪਲੱਬਧੀ ‘ਤੇ ਖੁਸ਼ੀਆਂ ਮਨਾਉਣ ਤੋਂ ਝਿਜਕ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਸਿਆਸੀ ਕੀਮਤ ਚੁਕਾਉਣ ਦਾ ਡਰ ਸੱਤਾ ਰਿਹਾ ਹੈ। ਸੰਯੁਕਤ ਰਾਸ਼ਟਰੀ ਦੀ ਪਾਬੰਦੀਸ਼ੁਦਾ ਕਮੇਟੀ ਨੇ ਬੁੱਧਵਾਰ ਨੂੰ ਪਾਕਿਸਤਾਨ ਤੋਂ ਸੰਚਾਲਤ ਹੋਣ ਵਾਲੇ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨ ਕੀਤਾ। ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਦੇਸ਼ ਜਿਸ ਲਈ ਪਿਛਲੇ 10 ਸਾਲਾਂ ਤੋਂ ਕੋਸ਼ਿਸ਼ ਕਰ ਰਿਹਾ ਸੀ, ਮੌਜੂਦਾ ਸਰਕਾਰ ਨੇ ਉਸ ਨੂੰ ਕਰ ਦਿਖਾਇਆ ਪਰ ਉਹ (ਵਿਰੋਧੀ) ਕਹਿੰਦੇ ਹਨ ਕਿ ਇਹ ਤਾਂ ਸਿਰਫ਼ ਵੈਸੇ ਹੀ ਹੈ, ਇਸ ‘ਚ ਵੱਡਾ ਕੀ ਹੈ।” ਪਾਰਟੀ ਦਫ਼ਤਰ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਜੇਤਲੀ ਨੇ ਕਿਹਾ ਕਿ ਦੇਸ਼ ‘ਚ ਪਰੰਪਰਾ ਸੀ ਕਿ ਲੋਕ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਦੇ ਮੁੱਦੇ ‘ਤੇ ਇਕਮਤ ਹੋ ਕੇ ਬੋਲਦੇ ਸਨ ਪਰ ਪਿਛਲੇ ਕੁਝ ਸਾਲਾਂ ‘ਚ ਇਸ ‘ਚ ਤਬਦੀਲੀ ਆਈ ਹੈ।
ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨ ਕੀਤੇ ਜਾਣ ਨੂੰ ਭਾਰਤ ਲਈ ਵੱਡੀ ਕੂਟਨੀਤਕ ਉਪਲੱਬਧੀ ਦੱਸਦੇ ਹੋਏ ਵਿੱਤ ਮੰਤਰੀ ਨੇ ਕਿਹਾ,”ਜੇਕਰ ਭਾਰਤ ਜਿੱਤਦਾ ਹੈ ਤਾਂ ਭਾਰਤੀ ਜਿੱਤਦਾ ਹੈ ਪਰ ਵਿਰੋਧੀ ਧਿਰ ‘ਚ ਕੁਝ ਅਜਿਹੇ ਦੋਸਤ ਵੀ ਹਨ, ਜੋ ਇਸ ਦੀਆਂ ਖੁਸ਼ੀਆਂ ਨਹੀਂ ਮਨ੍ਹਾ ਰਹੇ, ਕਿਉਂਕਿ ਉਨ੍ਹਾਂ ਨੂੰ ਸਿਆਸੀ ਕੀਮਤ ਚੁਕਾਉਣ ਦਾ ਡਰ ਸੱਤਾ ਰਿਹਾ ਹੈ। ਪੱਤਰਕਾਰ ਸੰਮੇਲਨ ‘ਚ ਮੌਜੂਦਾ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨ ਕੀਤੇ ਜਾਣ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਨੂੰ ਦਿੱਤਾ। ਉਨ੍ਹਾਂ ਨੇ ਹਾ ਕਿ ਅੱਤਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਸੰਯੁਕਤ ਰਾਸ਼ਟਰ ਦਾ ਇਹ ਐਲਾਨ ਮਹੱਤਵਪੂਰਨ ਹੈ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਵਿਦੇਸ਼ ਮੰਤਰਾਲੇ ਵਲੋਂ ਲਗਾਤਾਰ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਨਤੀਜਾ ਹੈ।