ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਸਲਮਾਨ ਖ਼ਾਨ ਨਾਲ ਫ਼ਿਲਮ ਦਬੰਗ 3 ਦੀ ਸੂਟਿੰਗ ‘ਚ ਰੁੱਝੀ ਹੋਈ ਹੈ। ਇਸ ਤੋਂ ਬਾਅਦ ਸੋਨਾਕਸ਼ੀ ਇੱਕ ਹੋਰ ਵੱਡੇ ਪ੍ਰੌਜੈਕਟ ‘ਚ ਨਜ਼ਰ ਆਵੇਗੀ। ਸੋਨਾਕਸ਼ੀ ਰਾਧਾ ਕਿਉਂ ਗੋਰੀ ਮੈਂ ਕਿਉਂ ਕਾਲਾ ਫ਼ਿਲਮ ‘ਚ ਮੁੱਖ ਕਿਰਦਾਰ ਨਿਭਾ ਸਕਦੀ ਹੈ। ਇਸ ਫ਼ਿਲਮ ਤੋਂ ਸਲਮਾਨ ਖ਼ਾਨ ਦੀ ਦੋਸਤ ਜੂਲੀਆ ਬੌਲੀਵੁਡ ‘ਚ ਡੈਬਿਊ ਕਰਨ ਵਾਲੀ ਸੀ। ਫ਼ਿਲਮ ਦੇ ਇੱਕ ਪੋਸਟਰ ‘ਚ ਵੀ ਉਹ ਨਜ਼ਰ ਆਈ ਸੀ।
ਹੁਣ ਫ਼ਿਲਮਸਾਜ਼ ਜੂਲੀਆ ਦੀ ਥਾਂ ਸੋਨਾਕਸ਼ੀ ਨੂੰ ਇਸ ਫ਼ਿਲਮ ‘ਚ ਲੈਣ ਬਾਰੇ ਵਿਚਾਰ ਕਰ ਰਹੇ ਹਨ। ਸੂਤਰਾਂ ਮੁਤਾਬਿਕ ਇਸ ਫ਼ਿਲਮ ਲਈ ਸੋਨਾਕਸ਼ੀ ਤਕ ਅਪ੍ਰੋਚ ਕੀਤੀ ਗਈ ਹੈ। ਹਾਲਾਂਕਿ ਅਜੇ ਇਸ ਬਾਰੇ ਰਸਮੀ ਐਲਾਨ ਨਹੀਂ ਕੀਤਾ ਗਿਆ। ਫ਼ਿਲਹਾਲ ਸੋਨਾਕਸ਼ੀ ਨੂੰ ਇਸ ਫ਼ਿਲਮ ਦੀ ਸਕ੍ਰਿਪਟ ਸੁਣਾਈ ਗਈ ਹੈ ਅਤੇ ਇਸ ਨੂੰ ਸੁਣਨ ਤੋਂ ਬਾਅਦ ਉਸ ਨੇ ਫ਼ਿਲਮ ਲਈ ਹਾਮੀ ਭਰ ਦਿੱਤੀ ਹੈ। ਇਹ ਗੱਲਾਂ ਮੂੰਹ-ਜ਼ੁਬਾਨੀ ਹੋਈਆਂ ਹਨ ਅਤੇ ਅਜੇ ਲਿਖਤੀ ਕਾਰਵਾਈ ਬਾਕੀ ਹੈ।
ਜ਼ਿਕਰਯੋਗ ਹੈ ਕਿ ਇਸ ਫ਼ਿਲਮ ਨੂੰ ਬਣਾਉਣ ਦੀ ਚਰਚਾ ਪਿਛਲੇ ਸਾਲ ਤੋਂ ਚੱਲ ਰਹੀ ਸੀ, ਪਰ ਕੁਝ ਵਿਵਾਦਾਂ ਦੇ ਕਾਰਨਾਂ ਇਹ ਫ਼ਲੋਰ ‘ਤੇ ਨਹੀਂ ਆ ਸਕੀ। ਹੁਣ ਇੱਕ ਵਾਰ ਫ਼ਿਰ ਫ਼ਿਲਮ ਨੂੰ ਬਣਾਉਣ ਲਈ ਟੀਮ ਸਰਗਰਮ ਹੋਈ ਹੈ। ਜਲਦ ਹੀ ਆਉਣ ਵਾਲੇ ਸਮੇਂ ‘ਚ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਦੀ ਆਸ ਹੈ।