ਆਮਿਰ ਖ਼ਾਨ ਫ਼ਿਲਮ ਠੱਗਜ਼ ਔਫ਼ ਹਿੰਦੁਸਤਾਨ ਦੀ ਅਸਫ਼ਲਤਾ ਤੋਂ ਬਾਅਦ ਇੱਕ ਵਾਰ ਫ਼ਿਰ ਛੋਟੇ ਪਰਦੇ ‘ਤੇ ਵਾਪਸੀ ਦੀ ਤਿਆਰੀ ‘ਚ ਹੈ। ਆਮਿਰ ਤੂਫ਼ਾਨ ਆਇਲਾ ਨਾਂ ਦੇ TV ਸ਼ੋਅ ਨਾਲ ਛੋਟੇ ਪਰਦੇ ‘ਤੇ ਵਾਪਸੀ ਕਰੇਗਾ। ਇਸ ਸ਼ੋਅ ‘ਚ ਆਮਿਰ ਨਾਲ ਉਸ ਦੀ ਪਤਨੀ ਕਿਰਨ ਰਾਓ ਵੀ ਨਜ਼ਰ ਆਵੇਗੀ। ਦੋਹੇਂ ਰਲ ਕੇ ਇਹ ਸ਼ੋਅ ਹੋਸਟ ਕਰਨਗੇ। ਸੂਤਰਾਂ ਮੁਤਾਬਿਕ, ਸ਼ੋਅ ਪਾਣੀ ਫ਼ਾਊਂਡੇਸ਼ਨ ਦੀ ਮੁਹਿੰਮ ‘ਤੇ ਆਧਾਰਿਤ ਹੋਵੇਗਾ। ਸ਼ੋਅ ਜ਼ਰੀਏ ਆਮਿਰ ਖ਼ਾਨ ਦੱਸੇਗਾ ਕਿ ਕਿਵੇਂ ਮਹਾਰਾਸ਼ਟਰ ਦੇ ਕੁਝ ਇਲਾਕਿਆਂ ‘ਚ ਵੱਸਦੇ ਲੋਕ ਸਾਫ਼ ਪਾਣੀ ਲਈ ਤਰਸ ਰਹੇ ਹਨ, ਅਤੇ ਕਿਸ ਢੰਗ ਨਾਲ ਉਨ੍ਹਾਂ ਨੂੰ ਪੀਣ ਲਈ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾ ਸਕਦਾ ਹੈ। ਇਹ ਸ਼ੌਅ ਪਾਣੀ ਨਾਲ ਜੁੜੇ ਕੁਝ ਹੋਰ ਮੁੱਦਿਆਂ ‘ਤੇ ਵੀ ਉਹ ਚਰਚਾ ਕਰੇਗਾ।
ਵੈਸੇ ਵੀ ਆਮਿਰ ਖ਼ਾਨ ਸਮਾਜ ਨਾਲ ਸਬੰਧਤ ਮੁੱਦਿਆ ‘ਤੇ ਕੰਮ ਕਰਨ ਲਈ ਮਸ਼ਹੂਰ ਹੈ। ਆਮਿਰ ਪਿਛਲੇ ਕਈ ਸਾਲਾਂ ਤੋਂ ਪਾਣੀ ਫ਼ਾਊਂਡੇਸ਼ਨ ਮੁਹਿੰਮ ਨਾ ਜੁੜਿਆ ਹੋਇਆ ਹੈ। ਇਸ ਮੁਹਿੰਮ ਨਾਲ ਜੁੜੇ ਹੋਣ ਕਾਰਨ ਉਸ ਨੇ ਮਹਾਰਾਸ਼ਟਰ ਦੇ ਕਈ ਇਲਾਕਿਆਂ ਦਾ ਸਰਵੇ ਕੀਤਾ। ਆਮਿਰ ਦਾ ਸ਼ੋਅ ਤੂਫ਼ਾਨ ਆਇਲਾ ਇਨ੍ਹਾਂ ਸਾਰੀਆਂ ਕਹਾਣੀਆਂ ਨੂੰ TV ਸਕ੍ਰੀਨ ‘ਤੇ ਦਿਖਾਏਗਾ। ਆਮਿਰ ਖ਼ਾਨ ਨੇ ਇਸ ਟੀਵੀ ਸ਼ੋਅ ਦੀ ਇੱਕ ਵੀਡੀਓ ਆਪਣੇ ਇਨਸਟਾਗ੍ਰੈਮ ਐਕਾਊਂਟ ‘ਤੇ ਜਨਤਕ ਕਰ ਕੇ ਇਸ ਬਾਰੇ ਖ਼ੁਦ ਜਾਣਕਾਰੀ ਦਿੱਤੀ ਹੈ।