ਚਿਟਫੰਡ ਮਾਮਲਾ: ਰਾਜਸਥਾਨ ਦੀ ਕੰਪਨੀ ਦੀ ਕਰੋੜਾਂ ਦੀ ਸੰਪਤੀ ਜ਼ਬਤ

ਨਵੀਂ ਦਿੱਲੀ— ਐਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਰਾਜਸਥਾਨ ਦੀ ਇਕ ਕੰਪਨੀ ਦੇ ਚਿਟ ਫੰਡ ਮਨੀ ਲਾਂਡਰਿੰਗ ਨਾਲ ਜੁੜੇ ਮਾਮਲੇ ‘ਚ ਕੰਪਲੈਕਸ ਸਮੇਤ 2.09 ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਹੈ।
ਈ.ਡੀ. ਨੇ ਸ਼ੱਕਰਵਾਰ ਨੂੰ ਦੱਸਿਆ ਕਿ ਮਲਟੀਲੇਵਲ ਮਾਰਕਟਿੰਗ ਕੰਪਨੀ ਓਰੋ ਟਰੇਡ ਨੈਟਵਰਕ ਇੰਡੀਆ (ਲਿਮਿਟਡ) ਦੀ ਸੰਪਤੀ ਨੂੰ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (ਪੀ.ਐੱਮ.ਐੱਲ.ਏ.) ਦੇ ਤਹਿਤ ਅਟੈਚ ਕੀਤਾ ਜਾ ਰਿਹਾ ਹੈ। ਇਸ ਦੀ 2.09 ਕਰੋੜ ਦੀ ਸੰਪਤੀ ਨੂੰ ਜ਼ਬਤ ਕਰ ਲਿਆ ਗਿਆ ਹੈ। ਈ.ਡੀ. ਨੇ ਕਿਹਾ ਕਿ ਰਾਜਸਥਾਨ ਪੁਲਸ ਵਲੋਂ ਮਾਮਲੇ ‘ਚ 48 ਐਫ.ਆਈ.ਆਰ. ਦਰਜ ਹੋਣ ਤੋਂ ਬਾਅਦ ਕੇਂਦਰੀ ਜਾਂਚ ਏਜੰਸੀ ਨੇ ਇਹ ਮਾਮਲਾ ਆਪਣੇ ਹੱਥ ‘ਚ ਲੈ ਲਿਆ ਹੈ। ਕੰਪਨੀ ‘ਤੇ ਉਸ ਦੇ ਡਾਇਰੈਕਟਰਾਂ ਨੂੰ ਪ੍ਰਾਇਜ਼ ਚਿਟ ਐਂਡ ਮਨੀ ਸਰਕੁਲੈਸ਼ਨ ਸਕੀਮ ਐਕਟ, 1978 ਦੇ ਤਹਿਤ ਰਾਜਸਥਾਨ ਪੁਲਸ ਨੇ ਇਹ ਮਾਮਲਾ ਦਰਜ ਕੀਤਾ ਸੀ।
ਈ.ਡੀ. ਨੇ ਜਾਂਚ ‘ਚ ਦੌਰਾਨ ਚੈਕ ਕੀਤਾ ਕਿ ਕੰਪਨੀ ਤੇ ਉਸਦੇ ਡਾਇਰੈਕਟਰਾਂ ਨੇ ਸਾਜਿਸ਼ ਕਰ ਕੇ ਤੇ ਲੋਕਾਂ ਨੂੰ ਵੱਡੇ ਰਿਟਰਨ ਦਾ ਲਾਲਚ ਦੇ ਕੇ ਉਨ੍ਹਾਂ ਤੋਂ ਇਨ੍ਹਾਂ ਸਕੀਮਾਂ ‘ਚ ਰਕਮ ਦਾ ਨਿਵੇਸ਼ ਕਰਵਾਇਆ। ਇਸ ਤਰ੍ਹਾਂ ਅਪਰਾਧਿਕ ਸਾਜਿਸ਼, ਧੋਖਾਧੜੀ ਤੇ ਵਿਸ਼ਵਾਸਘਾਤ ਕਰਕੇ ਕੰਪਨੀ ਨੇ 44 ਕਰੋੜ ਰੁਪਏ ਇੱਕਠੇ ਕੀਤੇ ਸਨ। ਇਸ ਰਕਮ ਨਾਲ ਕੰਪਨੀ ਤੇ ਉਸ ਦੇ ਡਾਇਰੈਕਟਰ ਸਤਿੰਦਰ ਸ਼ਰਮਾ ਤੇ ਸੰਧਿਆ ਸ਼ਰਮਾ ਨੇ ਕਈ ਚੱਲ ਤੇ ਅਚੱਲ ਸੰਪਤੀਆਂ ਬਣਾਇਆਂ। ਇਸ ਮਾਮਲੇ ‘ਚ ਈ.ਡੀ. ਅਜੇ ਤਕ ਕੰਪਨੀ ਦੀ 7.55 ਕਰੋੜ ਦੀ ਸੰਪਤੀ ਨੂੰ ਜ਼ਬਤ ਕਰ ਚੁੱਕੀ ਹੈ। ਇਸ ਮਾਮਲੇ ‘ਚ ਈ.ਡੀ. ਨੇ ਦੋਸ਼ ਪੱਤਰ ਵੀ ਦਾਅਰ ਕਰ ਦਿੱਤਾ ਹੈ। ਮੁੱਖ ਦੋਸ਼ੀ ਸਤਿੰਦਰ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਰਾਜਸਥਾਨ ਹਾਈਕੋਰਟ ਉਸ ਦੀ ਜ਼ਮਾਨਤ ਅਰਜ਼ੀ ਨੂੰ ਠੁਕਰਾ ਦਿੱਤਾ ਗਿਆ ਹੈ।