ਨਵੀਂ ਦਿੱਲੀ-ਦੇਸ਼ ਭਰ ‘ਚ ਅੱਜ ਗਣਤੰਤਰ ਦਿਵਸ (26 ਜਨਵਰੀ ) ਮਨਾਇਆ ਜਾ ਰਿਹਾ ਹੈ। ਗਣਤੰਤਰ ਦਿਵਸ ਦੇ ਮੌਕੇ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜਪੱਥ ‘ਤੇ ਝੰਡਾ ਲਹਿਰਾਇਆ ਅਤੇ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਵੀ ਦਿੱਤੀ ਗਈ। ਇੰਡੀਆ ਗੇਟ ‘ਤੇ ਸ਼ਹੀਦਾਂ ਨੂੰ ਸਲਾਮੀ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਪੱਥ ਪਹੁੰਚੇ। ਸਲਾਮੀ ਸਟੇਜ ‘ਤ ਪ੍ਰਧਾਨ ਮੰਤਰੀ ਮੋਦੀ ਪਹੁੰਚਦੇ ਹੀ ਮੌਜ਼ੂਦ ਲੋਕਾਂ ‘ਚ ਜਬਰਦਸਤ ਜੋਸ਼ ਦੇਖਿਆ ਗਿਆ। ਰਾਸ਼ਟਰਪਤੀ ਦੇ ਝੰਡਾ ਲਹਿਰਾਉਣ ਤੋਂ ਬਾਅਦ ਰਾਸ਼ਟਰੀ ਗੀਤ ਦੇ ਨਾਲ ਸਮਾਰੋਹ ਦੀ ਸ਼ੁਰੂਆਤ ਹੋਈ। ਝੰਡਾ ਲਹਿਰਾਉਣ ਤੋਂ ਬਾਅਦ ਪਰੇਡ ਸ਼ੁਰੂ ਹੋ ਗਈ।
ਇਸ ਦੌਰਾਨ ਉਨ੍ਹਾਂ ਨਾਲ ਮੁੱਖ ਮਹਿਮਾਨ ਸਾਊਥ ਅਫਰੀਕੀ ਰਾਸ਼ਟਰਪਤੀ ਸਾਈਰਿਲ ਰੈਂਫੋਸਾ ਵੀ ਮੌਜੂਦ ਹੈ। ਰਾਜਪੱਥ ‘ਤੇ ਭਾਰਤ ਆਪਣੀ ਤਾਕਤ ਦੁਨੀਆ ਦੇ ਸਾਹਮਣੇ ਦਿਖਾ ਰਹੀ ਹੈ। ਇਸ ਸਮੇਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਕਰਤੱਵਾਂ ਦਾ ਗ੍ਰੈਂਡ ਸ਼ੋਅ ਚੱਲ ਰਿਹਾ ਹੈ ਅਤੇ ਫੌਜ ਦੀਆਂ ਵੱਖ-ਵੱਖ ਟੀਮਾਂ ਆਪਣੇ ਦੇਸ਼ ਦੀ ਤਾਕਤ ਦਿਖਾ ਰਹੀਆਂ ਹਨ। ਰਾਸ਼ਟਰਪਤੀ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜ਼ੂਦਗੀ ‘ਚ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਇਸ ਤੋਂ ਇਲਾਵਾ ਸਲਾਮੀ ਸਟੇਜ ਤੋਂ ਹੈਲੀਕਪਟਰ ਤੋਂ ਫੁੱਲਾਂ ਬਰਸਾਏ ਗਏ।
ਸ਼ਹੀਦ ਨਜ਼ੀਰ ਅਹਿਮਦ ਵਾਨੀ ਨੂੰ ਅਸ਼ੋਕ ਚੱਕਰ-
ਇਸ ਮੌਕੇ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਹੀਦ ਲਾਂਸਨਾਇਕ ਨਜ਼ੀਰ ਅਹਿਮਦ ਵਾਨੀ ਦੀ ਪਤਨੀ ਨੂੰ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਨਜੀਰ ਵਾਨੀ ਦੀ ਮਾਂ ਵੀ ਉੱਥੇ ਮੌਜੂਦ ਸੀ। ਕਦੀ ਅੱਤਵਾਦੀ ਦੀ ਰਾਹ ਛੱਡ ਸੈਨਾ ਦੇ ਨਾਲ ਆਉਣ ਵਾਲੇ ਨਜ਼ੀਰ ਵਾਨੀ ਨੇ ਆਪਣੀ ਬਹਾਦਰੀ ਦਿਖਾਉਂਦੇ ਹੋਏ ਨਵੰਬਰ 2018 ‘ਚ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸੀ, ਜਿਸ ਦੇ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਸੁਰੱਖਿਆ ਪ੍ਰਬੰਧ-
ਦਿੱਲੀ ‘ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਅਤੇ ਪਰੇਲ ਸਥਾਨ, ਨੇੜੇ ਦੀਆਂ ਸਾਰੀਆਂ ਇਮਾਰਤਾਂ ਦੀ ਛੱਤਾਂ ਅਤੇ ਨੇੜਲੇ ਇਲਾਕਿਆਂ ਦੇ ਚੱਪੇ-ਚੱਪੇ ‘ਤੇ ਸੁਰੱਖਿਆ ਕਰਮਚਾਰੀ ਤੈਨਾਤ ਕੀਤੇ ਗਏ ਹਨ। ਰਾਜਧਾਨੀ ‘ਚ 50,000 ਤੋਂ ਜ਼ਿਆਦਾ ਸੁਰੱਖਿਆ ਕਰਮਚਾਰੀ ਮੌਜੂਦ ਹਨ ਅਤੇ ਵਿਜੇ ਚੌਂਕ ਤੋਂ ਲਾਲ ਕਿਲੇ ਤੱਕ 600 ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ। ਰੈੱਡ ਸਥਾਨ ਦੇ ਨੇੜੇ ਦੀਆਂ ਸੜਕਾਂ ਨੂੰ ਬੰਦ ਕੀਤਾ ਗਿਆ ਹੈ ਅਤੇ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਲਈ ਇੰਤਜ਼ਾਮ ਕੀਤੇ ਗਏ। ਇਸ ਤੋਂ ਇਲਾਵਾ ਮੈਟਰੋ ‘ਚ ਵੀ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ।
ਪਰੇਡ-
ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਆਜ਼ਾਦ ਹਿੰਦ ਫੌਜ ਦੇ 4 ਸਾਬਕਾ ਸੈਨਿਕ ਵੀ ਪਰੇਡ ਦੀ ਸ਼ਾਨ ਵਧਾਉਂਦੇ ਹੋਏ ਨਜ਼ਰ ਆਉਣਗੇ ਸਮਾਰੋਹ ‘ਚ ‘ਨਾਰੀ ਸ਼ਕਤੀ’ ਦੀ ਅਗਵਾਈ ‘ਚ ਹਥਿਆਰਬੰਦ ਫੌਜਾਂ ਦੇ ਮਾਰਚਿੰਗ ਦਸਤੇ, ਬੈਂਡ ਅਤੇ ਸਕੂਲ ਬੱਚਿਆਂ ਦੇ ਲੋਕ ਨਾਚ ਅਤੇ ਹੋਰ ਪ੍ਰੋਗਰਾਮ ਹੋਣਗੇ। ਪਰੇਡ ਨੂੰ ਹੋਰ ਆਕਸ਼ਿਤ ਕਰਨ ਲਈ ਫੌਜ ਦੇ ਲਈ ਅਮਰੀਕਾ ਤੋਂ ਖਰੀਦੀ ਗਈ ਐੱਮ-777 ਅਲਟਰਾ ਲਾਈਟ ਹੋਵਿਸਟਰ ਤੋਪ ਅਤੇ ‘ਮੇਕ ਇਨ ਇੰਡੀਆ’ ਦੇ ਤਹਿਤ ਦੇਸ਼ ‘ਚ ਬਣਾਈ ਗਈ ਕੇ-9 ਵਜਰ ਤੋਪ ਆਦਿ ਪਹਿਲੀ ਵਾਰ ਰਾਜਪੱਥ ‘ਤੇ ਪਹਿਲੀ ਵਾਰ ਦਿਖਾਈ ਦੇਣਗੇ।
ਪਰੇਡ ‘ਚ ਹਥਿਆਰਬੰਦ ਫੌਜ , ਦਿੱਲੀ ਪੁਲਸ, ਐੱਨ. ਸੀ. ਸੀ. ਅਤੇ ਐੱਨ. ਏ. ਐੱਸ. ਦੇ 16 ਮਾਰਚਿੰਗ ਦਸਤਿਆਂ ਨਾਲ 16 ਬੈਂਡ ਵੀ ਹਿੱਸਾ ਲੈਣਗੇ। ਸੂਬਿਆਂ ਦੇ ਨਾਲ ਕੇਂਦਰ ਸ਼ਾਸ਼ਿਤ ਪ੍ਰਦੇਸ਼ ਅਤੇ ਵਿਭਾਗਾਂ ਦੀਆਂ 22 ਝਾਕੀਆਂ ਨੇ ਵੀ ਦੇਸ਼ ਦੀ ‘ਅਨੇਕਤਾ ‘ਚ ਏਕਤਾ ਦੇ ਰੰਗਾਂ’ ਨੂੰ ਰਾਜਪੱਥ ‘ਤੇ ਬਿਖਰੇਗਾ। ਸਕੂਲੀ ਬੱਚੇ ਵੀ ਰਾਜਪੱਥ ‘ਤੇ ਆਪਣੇ-ਆਪਣੇ ਸੂਬਿਆਂ ਦੇ ਲੋਕ ਗੀਤ ਅਤੇ ਲੋਕ ਨਾਚ ਪੇਸ਼ ਕਰਨਗੇ। ਪਰੇਡ ਦੀ ਸੈਨੀ ਦੀ ਭਾਗੀਦਾਰੀ 61 ਕੇਵਲੇਰੀ ਦੇ ਘੋੜਸਵਾਰ, 8 ਮਕੈਨਾਈਜ਼ਡ ਕਾਲਮ, 6 ਮਾਰਚਿੰਗ ਦਸਤਿਆਂ ਨਾਲ-ਨਾਲ ਧਰੁਵ ਅਤੇ ਰੂਦ ਹੈਲੀਕਪਟਰ ਨੇ ਕੀਤੀ। ਇਨ੍ਹਾਂ ਝਾਕੀਆਂ ਦੇ ਰਾਹੀਂ ਆਪਣਾ ਸੱਭਿਆਚਾਰ ਦਿਖਾਉਣ ਵਾਲੇ ਸੂਬਿਆਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ‘ਚ ਸਿਕਿੱਮ, ਮਹਾਰਾਸ਼ਟਰ, ਅੰਡੇਮਾਨ ਅਤੇ ਨਿਕੋਬਾਰ, ਆਸਾਮ, ਤ੍ਰਿਪੁਰਾ, ਗੋਆ, ਅਰੁਣਾਚਲ ਪ੍ਰਦੇਸ਼, ਪੰਜਾਬ, ਤਾਮਿਲਨਾਡੂ, ਗੁਜਰਾਤ, ਜੰਮੂ-ਕਸ਼ਮੀਰ, ਕਰਨਾਟਕ, ਉਤਰਾਖੰਡ, ਦਿੱਲੀ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਪੀਣ ਵਾਲੇ ਪਾਣੀ ਅਤੇ ਸਿਹਤਮੰਦ ਵਿਭਾਗ, ਰੇਲ ਵਿਭਾਗ, ਭਾਰਤੀ ਖੇਤੀ ਖੋਜ ਪਰਿਸ਼ਦ, ਕੇਂਦਰੀ ਉਦਯੋਗਿਕ ਸੁਰੱਖਿਆ ਬਲ ਅਤੇ ਕੇਂਦਰੀ ਲੋਕ ਨਿਰਮਾਣ ਵਿਭਾਗ ਸ਼ਾਮਿਲ ਹਨ। ਸਭ ਤੋਂ ਅੰਤ ‘ਚ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਦੇ ਗਰਜਦੇ ਹੋਏ ਸਲਾਮੀ ਮੰਚ ਦੇ ਉੱਪਰੋ ਉਡਾਣ ਭਰਨਗੇ।
ਰਾਜਪੱਥ ‘ਤੇ ਲੋਕਾਂ ਦਾ ਇਕੱਠ-
ਗਣਤੰਤਰ ਦਿਵਸ ਦੇ ਮੌਕੇ ‘ਤੇ ਦਿੱਲੀ ਦੇ ਰਾਜਪੱਥ ‘ਤੇ ਲੋਕਾਂ ਦੀ ਕਾਫੀ ਭੀੜ ਇਕੱਠੀ ਹੋ ਚੁੱਕੀ ਹੈ। ਇਸ ਪਰੇਡ ਦੇ ਮੁੱਖ ਮਹਿਮਾਨ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਾਈਰਿਲ ਰੈਂਫੋਸਾ ਵੀ ਮੌਜੂਦ ਹੋਣਗੇ।
ਸੁਰੱਖਿਆ ਪ੍ਰਬੰਧ-
ਦਿੱਲੀ ‘ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਅਤੇ ਪਰੇਲ ਸਥਾਨ, ਨੇੜੇ ਦੀਆਂ ਸਾਰੀਆਂ ਇਮਾਰਤਾਂ ਦੀ ਛੱਤਾਂ ਅਤੇ ਨੇੜਲੇ ਇਲਾਕਿਆਂ ਦੇ ਚੱਪੇ-ਚੱਪੇ ‘ਤੇ ਸੁਰੱਖਿਆ ਕਰਮਚਾਰੀ ਤੈਨਾਤ ਕੀਤੇ ਗਏ ਹਨ। ਰਾਜਧਾਨੀ ‘ਚ 50,000 ਤੋਂ ਜ਼ਿਆਦਾ ਸੁਰੱਖਿਆ ਕਰਮਚਾਰੀ ਮੌਜੂਦ ਹਨ ਅਤੇ ਵਿਜੇ ਚੌਂਕ ਤੋਂ ਲਾਲ ਕਿਲੇ ਤੱਕ 600 ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ। ਰੈੱਡ ਸਥਾਨ ਦੇ ਨੇੜੇ ਦੀਆਂ ਸੜਕਾਂ ਨੂੰ ਬੰਦ ਕੀਤਾ ਗਿਆ ਹੈ ਅਤੇ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਲਈ ਇੰਤਜ਼ਾਮ ਕੀਤੇ ਗਏ। ਇਸ ਤੋਂ ਇਲਾਵਾ ਮੈਟਰੋ ‘ਚ ਵੀ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ।
ਦੇਸ਼ ਭਰ ‘ਚ ਅੱਜ 70ਵਾਂ ਗਣਤੰਤਰ ਦਿਵਸ (26 ਜਨਵਰੀ ) ਮਨਾਇਆ ਜਾਵੇਗਾ। ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ 9 ਵਜੇ ਝੰਡਾ ਲਹਿਰਾਉਣਗੇ। ਇਸ ਮੌਕੇ ‘ਤੇ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਰਾਜਪੱਥ ‘ਤੇ ਹੋਣ ਵਾਲੇ ਮੁੱਖ ਸਮਾਰੋਹ ‘ਚ ਝਾਕੀਆਂ ਅਤੇ ਪਰੇਡ ਸ਼ੁਰੂ ਹੋਵੇਗੀ।