8 ਜ਼ਿਲਿਆਂ ਵਿੱਚ 14 ਥਾਵਾਂ ‘ਤੇ ਮੁੜ ਪੈਣਗੀਆਂ ਵੋਟਾਂ

80.38% ਵੋਟਰਾਂ ਨੇ ਕੀਤੀ ਅਪਣੇ ਅਧਿਕਾਰ ਦੀ ਵਰਤੋਂ
ਚੰਡੀਗੜ : ਰਾਜ ਚੋਣ ਕਮਿਸ਼ਨ ਪੰਜਾਬ ਨੇ ਅੱਜ ਇਕ ਹੁਕਮ ਜਾਰੀ ਕਰਦਿਆਂ 8 ਜ਼ਿਲਿ•ਆਂ ਦੇ 14 ਬੂਥਾਂ ਉਤੇ ਸਰਪੰਚ ਅਤੇ ਪੰਚ ਲਈ ਮੁੜ ਵੋਟਾਂ ਪਵਾਉਣ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ 80.38% ਵੋਟਰਾਂ ਨੇ ਅਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ।ਮਾਨਸਾ ਵਿੱਚ ਸਭ ਤੋਂ ਵੱਧ 88.21% ਅਤੇ ਸਭ ਤੋਂ ਘੱਟ ਪੋਲਿੰਗ ਤਰਨਤਾਰਨ ਵਿੱਚ 66.14 % ਹੋਈ।
ਜਿਨ•ਾ ਬੂਥਾਂ ਤੇ ਮੁੜ ਵੋਟਾ ਪਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਉਥੇ ਵੋਟਾਂ ਦੋਰਾਨ ਗੜਬੜੀਆਂ ਦੀ ਰਿਪੋਰਟਾਂ ਪ੍ਰਾਪਤ ਹੋਈਆਂ ਸਨ।ਇਨ•ਾਂ 14 ਥਾਵਾਂ ਉਤੇ ਭਲਕੇ 2 ਜਨਵਰੀ 2019 ਨੂੰ ਮੁੜ ਵੋਟਿੰਗ ਕਰਵਾਉਣ ਦਾ ਫੈਸਲਾ ਕੀਤਾ ਹੈ। ਭਲਕੇ ਵੋਟਾਂ ਸਵੇਰੇ 8 ਤੋਂ ਸ਼ਾਮੀਂ 4 ਵਜੇ ਤੱਕ ਪੈਣਗੀਆਂ।
ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਜ਼ਿਲ•ੇ ਦੇ ਵੇਰਕਾ ਬਲਾਕ ਦੇ ਪਿੰਡ ਵਡਾਲਾ ਭਿੱਟੇਵਿੰਡ ਅਤੇ ਬਲਾਕ ਹਰਸ਼ਾ ਛੀਨਾ ਦੀ ਗ੍ਰਾਮ ਪੰਚਾਇਤ ਦਾਲੇਹ ਦੀ ਸਮੁਚੀ ਪੰਚਾਇਤ, ਜ਼ਿਲ•ਾ ਗੁਰਦਾਸਪੁਰ ਦੇ ਧਾਰੀਵਾਲ ਬਲਾਕ ਦੀ ਗ੍ਰਾਮ ਪੰਚਾਇਤ ਬਜੁਰਗਵਾਲਾ ਦੀ ਸਮੁੱਚੀ ਪੰਚਾਇਤ ਅਤੇ ਇਸੇ ਬਲਾਕ ਦੇ ਪਿੰਡ ਚੌੜਾ ਦੀ ਵਾਰਡ ਨੰਬਰ 5 ਅਤੇ 6 ਵਿੱਚ ਮੁੜ ਵੋਟਾ ਪੈਣਗੀਆਂ ਜਦਕਿ ਫਿਰੋਜਪੁਰ ਜ਼ਿਲ•ੇ ਦੇ ਮਮਦੋਟ ਬਲਾਕ ਦੇ ਪਿੰਡ ਲਖਮੀਰ ਕੇ ਹਿਠਾੜ ਦੀ ਸਮੁੱਚੀ ਗ੍ਰਾਮ ਪੰਚਾਇਤ ਅਤੇ ਇਸੇ ਬਲਾਕ ਅਧੀਨ ਆਉਦੇ ਨਾਨਕਪੁਰਾ ਪਿੰਡ ਦੇ ਮਹੁੱਲਾ ਨਾਨਕਪੁਰਾ ਵਿੱਚ ਮੁੜ ਵੋਟਾ ਪੈਣਗੀਆ।
ਲੁਧਿਆਣਾ ਜ਼ਿਲ•ੇ ਦੇ ਬਲਾਕ ਸੁਧਾਰ ਪੈਂਦੇ ਪਿੰਡ ਦੇਵਤਵਾਲ ਦੀ ਸਮੁੱਚੀ ਗ੍ਰਾਮ ਪੰਚਾਇਤ ਲਈ ਵੋਟਾਂ ਪੈਣਗੀਆਂ।ਪਟਿਆਲਾ ਜ਼ਿਲ•ੇ ਦੇ ਘਨੋਰ ਬਲਾਕ ਦੇ ਪਿੰਡ ਲਾਛੜੂ ਤੇ ਹਰੀ ਮਾਜਰਾ ਅਤੇ ਬਲਾਕ ਪਟਿਆਲਾ ਦੇ ਪਿੰਡ ਮਹਿਮਦਪੁਰ ਦੀ ਸਮੁੱਚੀ ਗ੍ਰਾਮ ਪੰਚਾਇਤ ਲਈ ਮੁੜ ਵਟਾ ਪੈਣਗੀਆਂ। ਜਲੰਧਰ ਦੇ ਗ੍ਰਾਮ ਪੰਚਾਇਤ ਸੈਦਪੁਰ ਝਿੜੀ (ਵੈਸਟ ਸਾਈਡ) ਦੇ ਵਾਰਡ ਨੰਬਰ 07 ਵਿੱਚ ਮੁੜ ਵੋਟਾਂ ਪੈਣਗੀਆਂ।ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪਿੰਡ ਟਰੜਕ ਅਤੇ ਘਟੋਰ ਵਿੱਚ ਸਰਪੰਚ ਲਈ ਮੁੜ ਵੋਟਾਂ ਪੈਣਗੀਆਂ ਜਦਕਿ ਪਠਾਨਕੋਟ ਦੇ ਬਲਾਕ ਨਰੋਟ ਜੈਮਲ ਸਿੰਘ ਵਾਲਾ ਦੇ ਪਿੰਡ ਰਤਨਗੜ• ਵਿੱਚ ਸਰਪੰਚ ਲਈ ਮੁੜ ਵੋਟਾਂ ਪੈਣਗੀਆਂ।
ਰਾਜ ਭਰ ਵਿਚੋਂ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਅੰਮ੍ਰਿਤਸਰ ਵਿੱਚ 75.16%, ਬਠਿੰਡਾ ਵਿੱਚ 84.75%, ਬਰਨਾਲਾ 81%, ਫਿਰੋਜ਼ਪੁਰ 81%, ਫਤਿਹਗੜ• ਸਾਹਿਬ 83.89%,ਫਰੀਦਕੋਟ 83.15%, ਫਾਜ਼ਿਲਕਾ 86%, ਗੁਰਦਾਸਪੁਰ 78%,ਹਸ਼ਿਆਰਪੁਰ 74.10%, ਜਲੰਧਰ 75.21%, ਕਪੂਰਥਲਾ 77.03%,ਲੁਧਿਆਣਾ 77.92%, ਮੋਗਾ 81.21%,ਸ਼੍ਰੀ ਮੁਕਤਸਰ ਸਾਹਿਬ 84.32%, ਮਾਨਸਾ 88.21%, ਪਟਿਆਲਾ 82%,ਪਠਾਨਕੋਟ 82%,ਰੂਪਨਗਰ 81.6%,ਸੰਗਰੂਰ 86.55%, ਸਾਹਿਬਜ਼ਾਦਾ ਅਜੀਤ ਸਿੰਘ ਨਗਰ 84%,ਸ਼ਹੀਦ ਭਗਤ ਸਿੰਘ ਨਗਰ 75.22% ਅਤੇ ਤਰਨਤਾਰਨ ਵਿੱਚ 66.14 % ਵੋਟਿੰਗ ਹੋਈ।