ਮੋਦੀ ਕਿਸਾਨ ਵਿਰੋਧੀ – ਸਿੱਧਰਮਈਆ

ਬੈਂਗਲੁਰੂ— ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਕਿਸਾਨ ਵਿਰੋਧੀ’ ਕਰਾਰ ਦਿੰਦੇ ਹੋਏ ਰਾਜ ਸਰਕਾਰ ਦੀ ਕਿਸਾਨ ਕਰਜ਼ ਮੁਆਫ਼ੀ ਯੋਜਨਾ ਦੀ ਆਲੋਚਨਾ ਕਰਨ ਵਾਲੇ ਉਨ੍ਹਾਂ ਦੇ ਬਿਆਨ ਦੀ ਨਿੰਦਾ ਕੀਤੀ ਹੈ। ਮੈਸੂਰ ‘ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਮੋਦੀ ਦੇ ਰਾਜ ਸਰਕਾਰ ਦੀ ਆਲੋਚਨਾ ਕਰਨ ਦੇ ਨੈਤਿਕ ਅਧਿਕਾਰ ‘ਤੇ ਸਵਾਲ ਖੜ੍ਹੇ ਕਰ ਦਿੱਤੇ। ਸਿੱਧਰਮਈਆ ਨੇ ਕਿਹਾ,”ਮੈਂ ਮੁੱਖ ਮੰਤਰੀ ਦੇ ਤੌਰ ‘ਤੇ 2 ਵਾਰ ਵਫ਼ਦ ਦੇ ਨਾਲ ਮੋਦੀ ਕੋਲ ਗਿਆ ਪਰ ਉਹ ਇਕ ਰੁਪਿਆ ਮੁਆਫ਼ ਕਰਨ ਨੂੰ ਤਿਆਰ ਨਹੀਂ ਹੋਏ। ਹੁਣ ਉਨ੍ਹਾਂ ਨੂੰ ਕੀ ਨੈਤਿਕ ਅਧਿਕਾਰ ਹੈ?” ਸਿੱਧਰਮਈਆ ਕਰਨਾਟਕ ‘ਚ ਸੱਤਾਧਾਰੀ ਕਾਂਗਰਸ-ਜਨਤਾ ਦਲ (ਐੱਸ) ਦੀ ਇਕਜੁਟ ਕਮੇਟੀ ਦੇ ਮੁਖੀ ਵੀ ਹਨ। ਮੋਦੀ ਅਤੇ ਉਨ੍ਹਾਂ ਦੀ ਸਰਕਾਰ ‘ਤੇ ਕਿਸਾਨ ਵਿਰੋਧੀ ਹੋਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੇ ਕਿਸਾਨ ਭਾਈਚਾਰੇ ਨੂੰ ਦਿੱਤੇ ਉਨ੍ਹਾਂ ਦੇ ਯੋਗਦਾਨ ‘ਤੇ ਸਵਾਲ ਚੁੱਕਿਆ।

ਸਿੱਧਰਮਈਆ ਨੇ ਪੁੱਛਿਆ,”ਚੱਲੋ ਠੀਕ ਹੈ ਅਸੀਂ ‘ਲਾਲੀਪੋਪ’ ਦਿੱਤਾ, ਉਨ੍ਹਾਂ ਨੇ ਕਿਹੜਾ ‘ਪਾਪ’ ਦਿੱਤਾ? ਉਨ੍ਹਾਂ ਨੇ ਕੀ ਦਿੱਤਾ ਹੈ?” ਉਨ੍ਹਾਂ ਨੇ ਕਿਹਾ,”ਹਾਲ ਤੱਕ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਪਾਰਟੀ ਨੇ ਮਹਾਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਬਿਹਾਰ ਅਤੇ ਹੋਰ ਰਾਜਾਂ ‘ਚ ਕੀ ਕੀਤਾ, ਜਿੱਥੇ ਭਾਜਪਾ ਗਠਜੋੜ ਸਰਕਾਰ ਚੱਲ ਰਹੀ ਹੈ?” ਉੱਤਰ ਪ੍ਰਦੇਸ਼ ਦੇ ਗਾਜੀਪੁਰ ‘ਚ ਪਿਛਲੇ ਹਫਤੇ ਤੱਕ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਸੀ ਕਿ ਕਾਂਗਰਸ ਨੇ ਕਿਸਾਨਾਂ ਦਾ ਲੱਖਾਂ ਦਾ ਕਰਜ਼ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਪਰ ਕਰਨਾਟਕ ਦੀ ਕਾਂਗਰਸ-ਜਨਤਾ ਦਲ (ਐੱਸ) ਗਠਜੋੜ ਸਰਕਾਰ ਨੇ ਅਜਿਹਾ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਸੀ,”ਲਾਲੀਪੋਪ ਦੇ ਦਿੱਤੀ ਗਈ। ਸਿਰਫ 800 ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਗਿਆ।” ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਵੀ ਰਾਜ ਦੀ (ਕਰਨਾਟਕ ਦੀ) ਕਿਸਾਨ ਕਰਜ਼ ਮੁਆਫ਼ੀ ਯੋਜਨਾ ਨੂੰ ‘ਅਪਮਾਨਜਨਕ ਮਜ਼ਾਕਾਂ ‘ਚੋਂ ਇਕ’ ਦੱਸਣ ‘ਤੇ ਪਲਟਵਾਰ ਕਰਦੇ ਹੋਏ ਮੋਦੀ ‘ਤੇ ‘ਸਿਆਸੀ ਫਾਇਦੇ’ ਲਈ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਸੀ।