ਮੋਗਾ: ਵੋਟਾਂ ਦੌਰਾਨ ਚੱਲੇ ਇੱਟਾਂ-ਰੋੜੇ, ਰੁਕੀ ਵੋਟਿੰਗ

ਮੋਗਾ—ਮੋਗਾ ਜ਼ਿਲੇ ਦੇ ਪਿੰਡ ਬਹਿਰਾਮਕੇ ਵਿਖੇ ਜਾਅਲੀ ਵੋਟਾਂ ਭੁਗਤਾਉਣ ਦੇ ਮਾਮਲੇ ਨੂੰ ਲੈ ਕੇ ਚੋਣ ਮੈਦਾਨ ‘ਚ ਨਿਤਰੀਆਂ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਹਨ। ਦੋਵਾਂ ਧਿਰਾਂ ਦੀ ਲੜਾਈ ਨੇ ਉਸ ਵੇਲੇ ਹਿੰਸਕ ਰੂਪ ਧਾਰ ਲਿਆ ਜਦੋਂ ਦੋਵਾਂ ਧੜਿਆਂ ਦੇ ਸਮਰਥਕਾਂ ਨੇ ਇਕ-ਦੂਜੇ ਤੇ ਇੱਟਾਂ-ਰੋੜੇ ਚਲਾ ਦਿੱਤੇ।
ਜਾਣਕਾਰੀ ਮੁਤਾਬਕ ਸਥਿਤੀ ਇੰਨੀ ਗੰਭੀਰ ਬਣ ਗਈ ਕਿ ਪੁਲਸ ਪ੍ਰਸ਼ਾਸਨ ਵਲੋਂ ਸਥਿਤੀ ਨੂੰ ਕੰਟਰੋਲ ਕਰਨ ਲਈ ਆਖਰਕਾਰ ਲਾਠੀਚਾਰਜ ਵੀ ਕਰਨਾ ਪਿਆ। ਇਸ ਤਰ੍ਹਾਂ ਦੀ ਸਥਿਤੀ ਬਣਨ ਕਾਰਨ ਪਿਛਲੇ ਦੋ ਘੰਟਿਆਂ ਤੋਂ ਪੋਲਿੰਗ ਦਾ ਕੰਮ ਬੰਦ ਹੈ।