ਭਾਰਤ ‘ਚ ਗਲਤ ਢੰਗ ਨਾਲ ਰਹਿਣ ਦੇ ਦੋਸ਼ੀ 6 ਬੰਗਲਾਦੇਸ਼ੀਆਂ ਨੂੰ 4 ਸਾਲ ਦੀ ਕੈਦ

ਠਾਣੇ— ਸਥਾਨਕ ਅਦਾਲਤ ਨੇ ਭਾਰਤ ‘ਚ ਗੈਰ-ਕਾਨੂੰਨੀ ਰੂਪ ਨਾਲ ਰਹਿਣ ਦੇ ਦੋਸ਼ੀ 6 ਬੰਗਲਾਦੇਸ਼ੀਆਂ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸੈਸ਼ਨ ਜਸਟਿਸ ਐੱਨ.ਐੱਚ. ਮਖਰੇ ਨੇ ਪਿਛਲੇ ਹਫਤੇ ਆਪਣੇ ਆਦੇਸ਼ ‘ਚ ਹਰੇਕ ਦੋਸ਼ੀ ‘ਤੇ 5-5 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ। ਇਸਤਗਾਸਾ ਪੱਖ ਨੇ ਅਦਾਲਤ ਨੂੰ ਦੱਸਿਆ ਕਿ ਪ੍ਰਾਪਤ ਸੂਚਨਾ ਦੇ ਆਧਾਰ ‘ਤੇ ਏ.ਟੀ.ਐੱਸ. (ਅੱਤਵਾਦ ਵਿਰੋਧੀ ਦਸਤੇ) ਠਾਣੇ ਨੇ ਮਾਰਚ 2018 ‘ਚ ਭਿਵੰਡੀ ਕਸਬੇ ਦੇ ਇਕ ਰਿਹਾਇਸ਼ੀ ਭਵਨ ‘ਤੇ ਛਾਪੇਮਾਰੀ ਕਰ ਕੇ 6 ਬੰਗਲਾਦੇਸ਼ੀਆਂ ਨੂੰ ਗ੍ਰਿਫਤਾਰ ਕੀਤਾ, ਜੋ ਜਾਇਜ਼ ਦਸਤਾਵੇਜ਼ਾਂ ਅਤੇ ਪਾਸਪੋਰਟ ਦੇ ਬਿਨਾਂ ਰਹਿ ਰਹੇ ਸਨ।
ਏ.ਟੀ.ਐੱਸ. ਨੇ ਜਿਨ੍ਹਾਂ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਉਨ੍ਹਾਂ ‘ਚ ਪਿਆਰੋ ਹੁਸਨੈਲ ਸ਼ੇਖ (22), ਮਾਣਿਕ ਫਰੀਦ ਸ਼ੇਖ (20), ਫਾਰੂਕ ਸੈਫੁਲ ਆਲਮ ਸ਼ੇਖ (20), ਸੁਬੁਜੀ ਮੁਜੀਦ ਸ਼ੇਖ (22), ਮੁਹੰਮਦ ਬਿਲਾਲ ਮੁਹੰਮਦ ਮਹਾਬੁਲ ਆਲਮ ਸ਼ੇਖ (22) ਅਤੇ ਮੁਹੰਮਦ ਅਲ ਅਮੀਨ ਮੁਹੰਮਦ ਯੂਸੁਫ ਮਿਆ ਇਸਲਾਮ (20) ਸ਼ਾਮ ਹਨ। ਇਨ੍ਹਾਂ ਸਾਰਿਆਂ ਦੇ ਖਿਲਾਫ ਵਿਦੋਸ਼ੀ ਅਤੇ ਪਾਸਪੋਰਟ ਕਾਨੂੰਨ ਦੇ ਅਧੀਨ ਮਾਮਲੇ ਦਰਜ ਕੀਤੇ ਗਏ ਸਨ। ਜਸਟਿਸ ਨੇ ਕਿਹਾ ਕਿ ਗ੍ਰਿਫਤਾਰ ਲੋਕਾਂ ਨੇ ਦੱਸਿਆ ਕਿ ਉਹ ਰੋਜ਼ਗਾਰ ਦੀ ਤਲਾਸ਼ ‘ਚ ਭਾਰਤ ‘ਚ ਆਏ ਸਨ। ਉਨ੍ਹਾਂ ਨੇ ਕਿਹਾ,”ਉਨ੍ਹਾਂ ਦੇ ਪਰਿਵਾਰ ਉਨ੍ਹਾਂ ‘ਤੇ ਨਿਰਭਰ ਹਨ। ਜੇਕਰ ਉਨ੍ਹਾਂ ਨੂੰ ਜੇਲ ‘ਚ ਬੰਦ ਰੱਖਿਆ ਗਿਆ ਤਾਂ ਉਨ੍ਹਾਂ ਦਾ ਪਰਿਵਾਰ ਭੁੱਖਮਰੀ ਦਾ ਸ਼ਿਕਾਰ ਹੋਵੇਗਾ। ਇਸ ਲਈ ਉਨ੍ਹਾਂ ਨੇ ਨਰਮ ਰੁਖ ਅਪਣਾਉਣ ਦੀ ਅਪੀਲ ਕੀਤੀ ਹੈ।” ਹਾਲਾਂਕਿ ਇਸਤਗਾਸਾ ਪੱਖ ਨੇ ਉਨ੍ਹਾਂ ਲਈ ਸਖਤ ਸਜ਼ਾ ਦੀ ਮੰਗ ਕੀਤੀ। ਦੋਹਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਜੱਜ ਨੇ ਉਨ੍ਹਾਂ ਨੂੰ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ।