ਹੁਣ ਨਹੀਂ ਆਵੇਗਾ ਬਿਜਲੀ ਦਾ ਬਿੱਲ, ਨਵੇਂ ਸਾਲ ਤੋਂ ਪਹਿਲਾਂ ਮੋਦੀ ਸਰਕਾਰ ਦਾ ਵੱਡਾ ਫੈਸਲਾ!

ਨਵੀਂ ਦਿੱਲੀ—ਜੇਕਰ ਤੁਸੀਂ ਆਪਣੇ ਜ਼ਿਆਦਾ ਬਿਜਲੀ ਦੇ ਬਿੱਲ ਤੋਂ ਪ੍ਰੇਸ਼ਾਨ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਹੁਣ ਛੇਤੀ ਹੀ ਤੁਹਾਡੇ ਘਰ ਬਿਜਲੀ ਦਾ ਬਿੱਲ ਨਹੀਂ ਆਵੇਗਾ ਅਤੇ ਇਸ ਦੀ ਸ਼ੁਰੂਆਤ ਅਗਲੇ ਸਾਲ ਭਾਵ ਅਪ੍ਰੈਲ 2019 ਤੋਂ ਹੋਵੇਗੀ। ਮੋਦੀ ਸਰਕਾਰ ਨੇ ਸਾਰੇ ਲੋਕਾਂ ਨੂੰ ਰਾਹਤ ਦੇਣ ਵਾਲਾ ਫੈਸਲਾ ਲੈਂਦੇ ਹੋਏ ਬਿਜਲੀ ਮੰਤਰਾਲੇ ਨੇ ਫੈਸਲਾ ਕੀਤਾ ਹੈ ਕਿ ਅਗਲੇ ਤਿੰਨ ਸਾਲਾਂ ‘ਚ ਉਹ ਦੇਸ਼ ਭਰ ‘ਚ ਬਿਜਲੀ ਦੇ ਸਾਰੇ ਮੀਟਰਾਂ ਨੂੰ ਸਮਾਰਟ ਪ੍ਰੀਪੇਟ ‘ਚ ਬਦਲੇਗੀ। ਬਿਜਲੀ ਮੰਤਰਾਲੇ ਦੇ ਇਸ ਫੈਸਲੇ ਦਾ ਮਕਸਦ ਬਿਜਲੀ ਟਰਾਂਸਮਿਸ਼ਨ ਅਤੇ ਡਿਸਟਰੀਬਿਊਸ਼ਨ ‘ਚ ਹੋਣ ਵਾਲੇ ਨੁਕਸਾਨ ‘ਚ ਕਮੀ ਲਿਆਉਣਾ ਹੈ। ਨਾਲ ਹੀ ਇਸ ‘ਚ ਵੰਡ ਕੰਪਨੀਆਂ ਦੇ ਹਾਲਾਤ ਵਧੀਆ ਹੋਣਗੇ ਅਤੇ ਊਰਜਾ ਸੁਰੱਖਿਆ ਨੂੰ ਪ੍ਰੋਤਸਾਹਨ ਮਿਲੇਗਾ। ਕਾਗਜ਼ੀ ਬਿੱਲ ਦੀ ਵਿਵਸਥਾ ਖਤਮ ਹੋਣ ਨਾਲ ਬਿੱਲ ਭੁਗਤਾਨ ‘ਚ ਵੀ ਆਸਾਨੀ ਹੋਵੇਗੀ।
ਸਰਕਾਰ ਮੁਤਾਬਕ ਸਮਾਰਟ ਮੀਟਰ ਗਰੀਬਾਂ ਦੇ ਹਿੱਤ ‘ਚ ਹੈ ਕਿਉਂਕਿ ਗਾਹਕਾਂ ਨੂੰ ਪੂਰੇ ਮਹੀਨੇ ਦਾ ਬਿੱਲ ਇਕ ਵਾਰ ‘ਚ ਦੇਣ ਦੀ ਲੋੜ ਨਹੀਂ ਹੋਵੇਗੀ। ਇਸ ਦੀ ਬਜਾਏ ਉਹ ਆਪਣੀਆਂ ਲੋੜਾਂ ਮੁਤਾਬਕ ਬਿੱਲ ਦਾ ਭੁਗਤਾਨ ਕਰ ਸਕਦੇ ਹਨ। ਇੰਨਾ ਹੀ ਨਹੀਂ ਸਗੋਂ ਵੱਡੇ ਪੈਮਾਨੇ ‘ਤੇ ਸਮਾਰਟ ਪ੍ਰੀਪੇਡ ਮੀਟਰ ਦੇ ਵਿਨਿਰਮਾਣ ਨਾਲ ਨੌਜਵਾਨਾਂ ਲਈ ਰੋਜ਼ਗਾਰ ਵੀ ਪੈਦਾ ਹੋਣਗੇ।
ਤੁਹਾਨੂੰ ਦੱਸ ਦੇਈਏ ਕਿ ਸੂਬਾ ਸਰਕਾਰਾਂ ਨੇ ਸਾਰਿਆਂ ਲਈ ਬਿਜਲੀ ਦਸਤਾਵੇਜ਼ਾਂ ‘ਤੇ ਹਸਤਾਖਰ ਕੀਤੇ ਹਨ ਅਤੇ ਆਪਣੇ ਗਾਹਕਾਂ ਨੂੰ ਸੱਤ ਦਿਨ ਤੱਕ 24 ਘੰਟੇ ਬਿਜਲੀ ਦੇਣ ‘ਤੇ ਸਹਿਮਤੀ ਜਤਾਈ ਸੀ। ਇਸ ਦੇ ਤਹਿਤ ਵੰਡ ਲਾਈਸੈਂਸ ‘ਚ ਇਕ ਅਪ੍ਰੈਲ 2019 ਜਾਂ ਉਸ ਤੋਂ ਪਹਿਲਾਂ ਤੋਂ ਗਾਹਕਾਂ ਨੂੰ ਸੱਤ ਦਿਨ 24 ਘੰਟੇ ਬਿਜਲੀ ਉਪਲੱਬਧ ਕਰਵਾਉਣ ਦਾ ਪ੍ਰਬੰਧ ਹੋਵੇਗਾ।
ਸਮਾਰਟ ਮੀਟਰ ਇੰਝ ਕਰੇਗਾ ਕੰਮ
ਸਾਰੇ ਸਮਾਰਟ ਮੀਟਰ ਨੂੰ ਬਿਜਲੀ ਨਿਗਮ ‘ਚ ਬਣੇ ਕੰਟਰੋਲ ਰੂਮ ਨਾਲ ਜੋੜਿਆ ਜਾਵੇਗਾ। ਕਰਮਚਾਰੀ ਸਕਾਡਾ ਸਾਫਟਵੇਅਰ ਦੇ ਰਾਹੀਂ ਕੰਟਰੋਲ ਰੂਮ ਤੋਂ ਹੀ ਮੀਟਰ ਰੀਡਿੰਗ ਨੋਟ ਕਰ ਸਕਣਗੇ। ਇਸ ਦੇ ਨਾਲ ਹੀ ਜੇਕਰ ਕੋਈ ਮੀਟਰ ਨਾਲ ਛੇੜਛਾੜ ਕਰਦਾ ਹੈ ਤਾਂ ਉਸ ਦਾ ਸੰਕੇਤ ਕੰਟਰੋਲ ਰੂਮ ‘ਚ ਮਿਲੇਗਾ। ਜੇਕਰ ਕੋਈ ਉਪਭੋਗਤਾ ਸਮੇਂ ‘ਤੇ ਬਿਜਲੀ ਬਿੱਲ ਨਹੀਂ ਭਰਦਾ ਤਾਂ ਕੰਟਰੋਲ ਰੂਮ ਤੋਂ ਹੀ ਉਸ ਦਾ ਮੀਟਰ ਕਨੈਕਸ਼ਨ ਵੀ ਕੱਟਿਆ ਜਾ ਸਕੇਗਾ। ਇਸ ਦੇ ਲਈ ਉਪਭੋਗਤਾਵਾਂ ਦੇ ਘਰ ਦੇ ਚੱਕਰ ਨਹੀਂ ਕੱਟਣੇ ਪੈਣਗੇ।