ਲੁਧਿਆਣਾ : ਰਾਜੀਵ ਗਾਂਧੀ ਦੇ ਬੁੱਤ ‘ਤੇ ਅਕਾਲੀ ਲੀਡਰਾਂ ਨੇ ਕਾਲਾ ਰੰਗ ਲਾਇਆ, ਕਾਂਗਰਸੀਆਂ ਨੇ ਦੁੱਧ ਨਾਲ ਕੀਤਾ ਸਾਫ

ਲੁਧਿਆਣਾ – ਲੁਧਿਆਣਾ ਵਿਚ ਰਾਜੀਵ ਗਾਂਧੀ ਦੇ ਬੁੱਤ ‘ਤੇ ਯੂਥ ਅਕਾਲੀ ਗੁਰਦੀਪ ਸਿੰਘ ਅਤੇ ਮੀਤਪਾਲ ਦੁੱਗਰੀ ਨੇ ਕਾਲਖ ਮਲ ਦਿੱਤੀ ਅਤੇ ਹੱਥਾਂ ਉਤੇ ਲਾਲ ਰੰਗ ਕਰ ਦਿਤਾ।
ਇਹਨਾਂ ਆਗੂਆਂ ਨੇ ਦੋਸ਼ ਲਾਇਆ ਕਿ ਰਾਜੀਵ ਗਾਂਧੀ 1984 ਦੇ ਸਿੱਖ ਕਤਲੇਆਮ ਦਾ ਮਾਸਟਰ ਮਾਈਂਡ ਹੈ।
ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਇਸ ਘਟਨਾ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਹਾ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਕਾਂਗਰਸ ਦੇ ਐੱਮ.ਪੀ ਰਵਨੀਤ ਸਿੰਘ ਬਿੱਟੂ ਨੇ ਦੁੱਧ ਨਾਲ ਇਸ ਬੁੱਤ ਨੂੰ ਸਾਫ ਕੀਤਾ ਅਤੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ।