ਨੈਸ਼ਨਲ ਡੈਸਕ— ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਜੰਗਬੰਦੀ ਦੀ ਵਾਰ-ਵਾਰ ਉਲੰਘਣਾ ਕਰਨ ਦੇ ਬਾਅਦ ਹੁਣ ਪਾਕਿਸਤਾਨ ਸਨਾਈਪਰ ਅਟੈਕ ਵਰਗੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਿਹਾ ਹੈ। ਹਾਲਾਂਕਿ ਭਾਰਤੀ ਫੌਜ ਵੀ ਦੁਸ਼ਮਨਾਂ ਨੂੰ ਉਨ੍ਹਾਂ ਦੀ ਹੀ ਭਾਸ਼ਾ ‘ਚ ਜਵਾਬ ਦੇਣ ਨੂੰ ਤਿਆਰ ਹੈ।
ਫੌਜ ਦੇ ਇਕ ਅਧਿਕਾਰੀ ਨੇ ਕਿਹਾ ਕਿ ਲਾਈਨ ਆਫ ਕੰਟਰੋਲ ‘ਤੇ ਇਸਤੇਮਾਲ ਹੋਣ ਵਾਲੇ ਭਾਰੀ ਹਥਿਆਰਾਂ ਜਿਵੇਂ ਕਿ ਮੋਰਟਾਰ, ਲਾਈਟ ਆਰਟੀਲਰੀ ਅਤੇ ਐਂਟੀ ਟੈਂਕ ਮਿਸਾਇਲ ਦੀ ਤੁਲਨਾ ‘ਚ ਸਨੀਪਿੰਗ ਸਭ ਤੋਂ ਜ਼ਿਆਦਾ ਪ੍ਰਭਾਵ ਪਾਉਂਦੀ ਹੈ। ਇਸ ਨਾਲ ਕਮਾਂਡਰ ਅਤੇ ਜਵਾਨਾਂ ਦੇ ਵਿਚ ਇਕ ਤਰ੍ਹਾਂ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਭਾਰਤੀ ਫੌਜ ਆਪਣੇ ਦੋ ਜੇ. ਸੀ.ਓ. ਦੀ ਹੋਏ ਕਤਲ ਦਾ ਬਦਲਾ ਲਵੇਗੀ।
ਦੱਸ ਦੇਈਏ ਕਿ ਸੀਮਾਂ ‘ਤੇ ਬੀਤੇ ਦਿਨੀਂ ਸਨਾਈਪਰ ਅਟੈਕ ਦੀਆਂ ਘਟਨਾਵਾਂ ਵਧੀਆਂ ਹਨ। ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ‘ਚ ਕੰਟਰੋਲ ਰੇਖਾ ਨਾਲ ਲੱਗੇ ਇਲਾਕੇ ‘ਚ ਹਾਲ ਦੇ ਦਿਨਾਂ ‘ਚ ਚਾਰ ਜਵਾਨਾਂ ਦੇ ਸਨਾਈਪਰ ਹਮਲੇ ‘ਚ ਸ਼ਹੀਦ ਹੋਣ ਦੀ ਖਬਰ ਆਈ ਸੀ। ਸਨਾਈਪਰ ਅਟੈਕ ਨਾਲ ਜਵਾਨਾਂ ਦੀ ਮੌਤ ‘ਤੇ ਆਰਮੀ ਚੀਫ ਬਿਪਿਨ ਰਾਵਤ ਵੀ ਚਿੰਤਾ ਜ਼ਾਹਿਰ ਕਰ ਚੁੱਕੇ ਹਨ।
ਕੀ ਹੈ ਸਨਾਈਪਰ ਅਟੈਕ
ਰਿਪੋਰਟ ਮੁਤਾਬਕ ਪਾਕਿਸਤਾਨੀ ਫੌਜ 12.7*99 ਐੱਮ.ਐੱਮ, ਦੀ ਸਟੀਲ ਬੁੱਲੇਟਸ ਨੂੰ ਸੀਮਾ ‘ਤੇ ਆਪਣੇ ਸਨਾਈਪਰ ਨੂੰ ਮੁਹੱਈਆ ਕਰਾ ਰਹੀ ਹੈ ਜੋ ਕਰੀਬ 700-1000 ਮੀਟਰ ਦੂਰ ਤੋਂ ਆਪਣੇ ਟਾਰਗੇਟ ਨੂੰ ਨਿਸ਼ਾਨਾ ਲਗਾ ਸਕਦੇ ਹਨ। ਸਨਾਈਪਰ ਇਕ ਵਧੀਆ ਨਿਸ਼ਾਨੇਬਾਜ਼ ਹੁੰਦਾ ਹੈ। ਦੁਨੀਆ ਦੇ ਕਈ ਦੇਸ਼ਾਂ ਦੀ ਫੌਜ ਆਪਣੇ ਵਧੀਆ ਨਿਸ਼ਾਨੇਬਾਜ਼ਾਂ ਨੂੰ ਸਨਾਈਪਰ ਬਣਾਉਂਦੀ ਹੈ। ਨਿਸ਼ਾਨੇਬਾਜ਼ ਜਾਂ ਸਨਾਈਪਰ ਜਿੱਥੇ ਵੀ ਹੁੰਦੇ ਹਨ ਆਤੰਕ ਮਚਾ ਦਿੰਦੇ ਹਨ। ਜਾਣਕਾਰੀ ਮੁਤਾਬਕ ਕਸ਼ਮੀਰ ‘ਚ ਤਾਇਨਾਤ ਜਵਾਨਾਂ ਖਿਲਾਫ ਫਿਦਾਯੀਨ ਹਮਲੇ ਲਈ ਪਾਕਿਸਤਾਨ ਦੀ ਆਈ.ਐੱਸ.ਆਈ. ਜੈਸ਼-ਏ-ਮੁਹੰਮਦ ਦੇ ਅੱਤਵਾਦੀ ਨੂੰ ਚੀਨ ‘ਚ ਬਣੇ ਸਟੀਲ ਬੁਲੇਟ ਮੁਹੱਈਆ ਕਰ ਰਹੀ ਹੈ।