ਜਸਟਿਸ ਜ਼ੋਰਾ ਸਿੰਘ ਕੌਮ ਦਾ ਗੱਦਾਰ : ਸੁਖਪਾਲ ਖਹਿਰਾ

ਚੰਡੀਗੜ੍ਹ : ਜਸਟਿਸ ਜ਼ੋਰਾ ਸਿੰਘ (ਰਿਟਾ.) ਦੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਦੇ ਬਾਗੀ ਧੜੇ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਉਨ੍ਹਾਂ ਖਿਲਾਫ ਰੱਜ ਕੇ ਮਨ ਦੀ ਭੜਾਸ ਕੱਢੀ ਹੈ। ਸੁਖਪਾਲ ਖਹਿਰਾ ਨੇ ਜ਼ੋਰਾ ਸਿੰਘ ਨੂੰ ਕੌਮ ਦਾ ਗੱਦਾਰ ਦੱਸਦਿਆਂ ਕਿਹਾ ਹੈ ਕਿ ਜ਼ੋਰਾ ਸਿੰਘ ‘ਤੇ ਬਾਦਲ ਪਰਿਵਾਰ ਦਾ ਠੱਪਾ ਹੈ। ਉਨ੍ਹਾਂ ਕਿਹਾ ਕਿ ਜ਼ੋਰਾ ਸਿੰਘ ਨੇ ਪੈਸਿਆਂ ਖਾਤਰ ਕੌਮ ਨਾਲ ਧੋਖਾ ਕੀਤਾ ਹੈ ਅਤੇ ਬਹਿਬਲ ਕਲਾਂ ਦੇ ਦੋਸ਼ੀਆਂ ਨੂੰ ਬਚਾਇਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਬਾਦਲਾਂ ਦੇ ਹੱਥਠੋਕੇ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਖਹਿਰਾ ਨੇ ਕਿਹਾ ਕਿ ਕੇਜਰੀਵਾਲ ਨੇ ਇਕ ਵਿਸ਼ਵਾਸਘਾਤੀ ਨੂੰ ਪਾਰਟੀ ‘ਚ ਲਿਆ ਹੈ।