ਓਡੀਸ਼ਾ ‘ਚ ਅਗਨੀ-4 ਦਾ ਸਫ਼ਲ ਪ੍ਰੀਖਣ ਕੀਤਾ ਗਿਆ

ਬਾਲਾਸੋਰ— ਓਡੀਸ਼ਾ ਤੱਟ ਦੇ ਡਾ. ਏ.ਪੀ.ਜੇ. ਅਬਦੁੱਲ ਕਲਾਮ ਦੀਪ ਦੇ ਪ੍ਰੀਖਣ ਰੇਂਜ ਦੇ ਲਾਂਚਪੈੱਡ ਨੰਬਰ-4 ਤੋਂ ਐਤਵਾਰ ਨੂੰ ਪਰਮਾਣੂੰ ਰਣਨੀਤਕ ਬੈਲੀਸਟਿਕ ਮਿਜ਼ਾਈਲ ਅਗਨੀ-4 ਦਾ ਪ੍ਰੀਖਣ ਕੀਤਾ ਗਿਆ। ਬਾਲਾਸੋਰ ਦੇ ਚਾਂਦੀਪੁਰ ਤੋਂ ਇਹ ਪ੍ਰੀਖਣ ਸਵੇਰੇ 8.30 ਵਜੇ ਕੀਤਾ ਗਿਆ। ਇਹ ਮਿਜ਼ਾਈਲ 4000 ਕਿਲੋਮੀਟਰ ਦੀ ਦੂਰੀ ਤੱਕ ਦਾ ਟੀਚਾ ਸਾਧਣ ‘ਚ ਸਮਰੱਥ ਹੈ। ਇਹ ਪ੍ਰੀਖਣ ਫੌਜ ਨੇ ਪ੍ਰਯੋਗਿਕ ਜਾਂਚ ਦੇ ਰੂਪ ‘ਚ ਕੀਤਾ।
ਰੱਖਿਆ ਸੂਤਰਾਂ ਨੇ ਦੱਸਿਆ ਕਿ ਪ੍ਰੀਖਣ ਦੌਰਾਨ ਸਾਰੇ ਰਡਾਰ, ਟਰੈਕਿੰਗ ਸਿਸਟਮ ਅਤੇ ਰੇਂਜ ਸਟੇਸ਼ਨਾਂ ਨੇ ਮਿਜ਼ਾਈਲ ਦੇ ਉਡਾਣ ਪ੍ਰਦਰਸ਼ਨ ‘ਤੇ ਨਿਗਰਾਨੀ ਰੱਖੀ, ਜਿਸ ਨੂੰ ਇਕ ਮੋਬਾਇਲ ਲਾਂਚਰ ਨਾਲ ਦਾਗ਼ਿਆ ਗਿਆ। ਅਗਨੀ-4 ਦਾ ਇਹ 7ਵਾਂ ਪ੍ਰੀਖਣ ਸੀ। ਇਸ ਤੋਂ ਪਹਿਲਾਂ ਭਾਰਤੀ ਫੌਜ ਦੀ ਸਾਮਰਿਕ (ਰਣਨੀਤਕ) ਫੋਰਸ ਕਮਾਨ (ਐੱਸ.ਐੱਫ.ਸੀ.) ਵੱਲੋਂ ਇਸੇ ਸਥਾਨ ਤੋਂ 2 ਜਨਵਰੀ 2018 ਨੂੰ ਇਸ ਦਾ ਸਫ਼ਲ ਪ੍ਰੀਖਣ ਕੀਤਾ ਗਿਆ ਸੀ।