ਭਾਜਪਾ ਨੂੰ ਝਟਕਾ, ਪੱਛਮੀ ਬੰਗਾਲ ‘ਚ ਰਥ ਯਾਤਰਾ ‘ਤੇ ਰੋਕ

ਕੋਲਕਾਤਾ-ਪੱਛਮੀ ਬੰਗਾਲ ਸਰਕਾਰ ਨੇ ਸੂਬੇ ‘ਚ ਭਾਜਪਾ ਦੀ ‘ਰਥ ਯਾਤਰਾ’ ਪ੍ਰੋਗਰਾਮ ਦੀ ਇਜ਼ਾਜਤ ਦੇਣ ਵਾਲੀ ਕਲਕੱਤਾ ਹਾਈ ਕੋਰਟ ਦੀ ਸਿੰਗਲ ਬੈਂਚ ਦੇ ਆਦੇਸ਼ ਨੂੰ ਸ਼ੁੱਕਰਵਾਰ ਨੂੰ ਅਦਾਲਤ ‘ਚ ਚੁਣੌਤੀ ਦਿੱਤੀ ਹੈ। ਮਮਤਾ ਸਰਕਾਰ ਨੂੰ ਰਾਹਤ ਦਿੰਦੇ ਹੋਏ ਕਲਕੱਤਾ ਹਾਈ ਕੋਰਟ ਦੀ ਦੋ ਮੈਂਬਰੀ ਬੈਂਚ ਨੇ ਇਕ ਵਾਰ ਫਿਰ ਤੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਪੱਛਮੀ ਬੰਗਾਲ ‘ਚ ਰਥ ਯਾਤਰਾ ‘ਤੇ ਰੋਕ ਲਗਾ ਦਿੱਤੀ ਹੈ। ਫੈਸਲੇ ਦੇ ਖਿਲਾਫ ਅਪੀਲ ਦੇ ਲਈ ਮੁੱਖ ਜੱਜ ਦੇਬੇਸ਼ੀਸ਼ ਕਾਰਗੁਪਤਾ ਅਤੇ ਜੱਜ ਸ਼ੈਂਪਾ ਸਰਕਾਰ ਦੀ ਬੈਂਚ ਦਾ ਦਰਵਾਜ਼ਾ ਖੜਕਾਉਂਦੇ ਹੋਏ ਸੂਬਾ ਸਰਕਾਰ ਨੇ ਇਸ ‘ਤੇ ਤਰੁੰਤ ਸੁਣਵਾਈ ਲਈ ਕਿਹਾ ਸੀ।
ਸੂਬਾ ਸਰਕਾਰ ਨੇ ਤਿੰਨ ਸਭ ਤੋਂ ਸੀਨੀਅਰ ਅਧਿਕਾਰੀਆਂ ਦੇ ਪੈਨਲ ਨੇ ਯਾਤਰਾ ਨੂੰ ਮਨਜ਼ੂਰ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਆਦੇਸ਼ ਨੂੰ ਰੱਦ ਕਰਦੇ ਹੋਏ ਜੱਜ ਤਾਪਬਰਤ ਚੱਕਰਵਤੀ ਦੀ ਸਿੰਗਲ ਬੈਂਚ ਨੇ ਵੀਰਵਾਰ ਨੂੰ ਭਾਜਪਾ ਦੀ ਰਥ ਯਾਤਰਾ ਪ੍ਰੋਗਰਾਮ ਨੂੰ ਮਨਜ਼ੂਰੀ ਦੇ ਦਿੱਤੀ ਸੀ।