ਨਵੀਂ ਦਿੱਲੀ-ਸੀ. ਬੀ. ਆਈ. ਦੇ ਅੰਤਰਿਮ ਡਾਇਰੈਕਟਰ ਐੱਮ. ਨਾਗਸ਼ੇਵਰ ਰਾਓ ਮੰਗਲਵਾਰ ਨੂੰ ਪ੍ਰਮੋਸ਼ਨ ਮਿਲ ਗਈ ਹੈ, ਹੁਣ ਉਨ੍ਹਾਂ ਐਡੀਸ਼ਨਲ ਡਾਇਰੈਕਟਰ ਵਜੋਂ ਤਰੱਕੀ ਮਿਲ ਗਈ ਹੈ। ਉਨ੍ਹਾਂ ਨੇ 2016 ‘ਚ ਜੁਆਇੰਟ ਡਾਇਰੈਕਟਰ ਦੇ ਰੂਪ ‘ਚ ਸੀ. ਬੀ. ਆਈ. ‘ਚ ਕੰਮ ਕਰਨਾ ਸ਼ੁਰੂ ਕੀਤਾ ਸੀ। ਓਡਿਸ਼ਾ ਕੇਡਰ ਦੇ 1986 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਰਾਓ ਦੇ ਨਾਂ ਨੂੰ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਮਨਜੂਰੀ ਦਿੱਤੀ ਹੈ।
ਸੀ. ਬੀ. ਆਈ. ਡਾਇਰੈਕਟਰ ਆਲੋਕ ਵਰਮਾ ਅਤੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਦੇ ਵਿਚਾਲੇ ਦਾ ਵਿਵਾਦ ਸਾਹਮਣੇ ਆਉਣ ਤੋਂ ਬਾਅਦ 24 ਅਕਤੂਬਰ ਨੂੰ ਰਾਵ ਨੂੰ ਅੰਤਰਿਮ ਸੀ. ਬੀ. ਆਈ. ਡਾਇਰੈਕਟਰ ਦੀ ਜ਼ਿੰਮੇਵਾਰੀ ਸੌਪੀ ਗਈ ਸੀ। ਰਾਓ ਦੇ ਨਾਂ ‘ਤੇ ਨਵੰਬਰ 2016 ਨੂੰ ਐਡੀਸ਼ਨਲ ਡਾਇਰੈਕਟਰ ਦੇ ਲਈ ਵਿਚਾਰ ਨਹੀਂ ਕੀਤੀ ਗਈ ਅਤੇ ਅਪ੍ਰੈਲ 2018 ‘ਚ ਇਸ ਬੈਚ ਦੀ ਸਮੀਖਿਆ ਦੇ ਦੌਰਾਨ ਵੀ ਉਨ੍ਹਾਂ ਦੇ ਨਾਂ ‘ਤੇ ਵਿਚਾਰ ਨਹੀਂ ਹੋਇਆ।
ਸੁਪਰੀਮ ਕੋਰਟ ਨੇ ਰਾਵ ਨੂੰ ਉਸ ਸਮੇਂ ਤੱਕ ਕੋਈ ਨੀਤੀਗਤ ਫੈਸਲਾ ਨਾ ਲੈਣ ਨੂੰ ਕਿਹਾ ਹੈ, ਜਦੋਂ ਤੱਕ ਉਹ ਵਰਮਾ ਅਤੇ ਅਸਥਾਨਾ ਦੇ ਵਿਚਾਲੇ ਝਗੜੇ ਨੂੰ ਸੰਬੰਧਿਤ ਪਟੀਸ਼ਨ ‘ਤੇ ਸੁਣਵਾਈ ਨਹੀਂ ਕਰਦਾ ਹੈ।