ਹਰਿਆਣਾ : ਨਗਰ ਨਿਗਮ ਚੋਣਾਂ ‘ਚ ਭਾਜਪਾ ਦੀ ਬੋਲੀ ਤੂਤੀ

ਹਰਿਆਣਾ— ਹਰਿਆਣਾ ‘ਚ 5 ਨਗਰ ਨਿਗਮਾਂ ਲਈ ਹੋਈਆਂ ਚੋਣਾਂ ‘ਚ ਭਾਜਪਾ ਨੇ ਆਪਣਾ ਕਬਜ਼ਾ ਕਰ ਲਿਆ ਹੈ। 5 ਨਗਰ ਨਿਗਮਾਂ ਵਿਚ ‘ਕਮਲ’ ਖਿੜਿਆ ਹੈ। 5 ਜ਼ਿਲਿਆਂ ਵਿਚ ਸਭ ਤੋਂ ਪਹਿਲਾਂ ਪਾਨੀਪਤ ਦੇ ਨਤੀਜੇ ਆਏ, ਫਿਰ ਕਰਨਾਲ, ਹਿਸਾਰ, ਯਮੁਨਾਨਗਰ ਅਤੇ ਰੋਹਤਕ ਦੇ ਨਤੀਜੇ ਐਲਾਨ ਹੋਏ ਹਨ।
ਪਾਨੀਪਤ ਤੋਂ ਉਮੀਦਵਾਰ ਅਵਨੀਤ ਕੌਰ ਜਿੱਤੀ ਹੈ। ਰੋਹਤਕ ਵਿਚ ਭਾਜਪਾ ਦੇ ਮੇਅਰ ਉਮੀਦਵਾਰ ਮਨਮੋਹਨ ਗੋਇਲ ਜਿੱਤੇ ਹਨ। ਉੱਥੇ ਹੀ ਕਰਨਾਲ ‘ਚ ਨਗਰ ਨਿਗਮ ਮੇਅਰ ਉਮੀਦਵਾਰ ਭਾਜਪਾ ਸਹਿਯੋਗੀ ਰੇਣੂ ਬਾਲਾ ਜਿੱਤੀ ਹੈ। ਕਰਨਾਲ ‘ਚ ਵੀ ਭਾਜਪਾ ਜਿੱਤੀ ਹੈ। ਹਿਸਾਰ ਵਿਚ ਗੌਤਮ ਸਰਦਾਨਾ ਅਤੇ ਯਮੁਨਾਨਗਰ ਵਿਚ ਮਦਨ ਚੌਹਾਨ ਜੇਤੂ ਰਹੇ ਹਨ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਇਸ ਜਿੱਤ ਲਈ ਸੂਬੇ ਦੀ ਜਨਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਾਡੇ 4 ਸਾਲਾਂ ਦੇ ਚੰਗੇ ਕੰਮਾਂ ਦਾ ਨਤੀਜਾ ਹੈ।
ਦੱਸਣਯਗੋ ਹੈ ਕਿ ਇਸ ਵਾਰ ਨਗਰ ਨਿਗਮ ਚੋਣਾਂ ਵਿਚ ਕਰੀਬ 70 ਫੀਸਦੀ ਵੋਟਿੰਗ ਹੋਈ। ਇਸ ਚੋਣਾਂ ਵਿਚ 734 ਉਮੀਦਵਾਰਾਂ ਦੀ ਕਿਸਮਤ ਦਾਅ ‘ਤੇ ਲੱਗੀ ਸੀ। ਬੀਤੀ 16 ਦਸੰਬਰ ਨੂੰ ਵੋਟਾਂ ਪਈਆਂ ਸਨ। ਨਗਰ ਨਿਗਮ ਅਤੇ ਨਗਰ ਪਾਲਿਕਾ ਮੈਂਬਰਾਂ ਲਈ ਇਹ ਵੋਟਿੰਗ 136 ਵਾਰਡਾਂ ‘ਚ ਕਰਵਾਈ ਗਈਆਂ ਸਨ। ਇਹ ਚੋਣਾਂ ਕਰਨਾਲ, ਯਮੁਨਾਨਗਰ, ਪਾਨੀਪਤ, ਰੋਹਤਕ ਅਤੇ ਹਿਸਾਰ ਅਤੇ ਦੋ ਨਗਰ ਪਾਲਿਕਾਂ ਜਾਖਲਮੰਡੀ (ਫਤਿਹਾਬਾਦ) ਅਤੇ ਪੁੰਡਰੀ (ਕੈਥਲ) ਲਈ 16 ਦਸੰਬਰ ਨੂੰ ਹੋਈਆਂ। ਪਹਿਲੀ ਵਾਰ ਨਗਰ ਨਿਗਮ ਦੇ ਮੇਅਰ ਦੀ ਸਿੱਧੀ ਚੋਣ ਹੋਈ ਹੈ।